ਪੰਜਾਬ

punjab

ETV Bharat / city

ਪਟਿਆਲਾ 'ਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ, ਕਾਬੂ ਵਿੱਚ ਸਥਿਤੀ

ਪੰਜਾਬ ਵਿੱਚ ਇਸ ਸਮੇਂ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਪਟਿਆਲਾ 'ਚ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਜ਼ਰੂਰ ਹੋਇਆ ਹੈ ਪਰ ਸਥਿਤੀ ਕੰਟਰੋਲ ਵਿੱਚ ਹੈ।

ਪਟਿਆਲਾ

By

Published : Aug 19, 2019, 11:14 AM IST

ਪਟਿਆਲਾ: ਪੰਜਾਬ ਵਿੱਚ ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਪਾਣੀ ਖੋਲ੍ਹਣ ਕਰਕੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਉਸ 'ਤੇ ਚੱਲਦਿਆਂ ਪਟਿਆਲਾ ਦੇ ਨਦੀ ਨਾਲਿਆਂ ਵਿੱਚ ਵੀ ਜਲ ਪ੍ਰਭਾਵਿਤ ਹੋਣ ਲੱਗਿਆ ਹੈ ਪਰ ਸਥਿਤੀ ਕੰਟਰੋਲ ਵਿੱਚ ਹੈ।

ਪਟਿਆਲਾ

ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈੱਡ ਅਲਰਟ ਤੋਂ ਬਾਅਦ ਪੰਜਾਬ ਦੇ ਸਾਰੇ ਡੀਸੀ ਸਹਿਬਾਨਾਂ ਨੂੰ ਹੁਕਮ ਦਿੱਤੇ ਸਨ ਕਿ ਆਪਣੇ-ਆਪਣੇ ਜ਼ਿਲ੍ਹਿਆਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਜੋ ਤੇਜ਼ ਮੀਂਹ ਕਾਰਨ ਜਾਂ ਬਰਸਾਤੀ ਨਾਲਿਆਂ ਦੇ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ।

ਇਹ ਵੀ ਪੜੋ: ਪੰਜਾਬ ਵਿੱਚ ਹੜ੍ਹ ਦਾ ਖ਼ਦਸ਼ਾ, ਨਵਾਂਸ਼ਹਿਰ ਦੇ 67 ਪਿੰਡ ਖ਼ਾਲੀ ਕਰਵਾਉਣ ਦੇ ਹੁਕਮ

ਇਸ ਦੇ ਚੱਲਦਿਆਂ ਪਟਿਆਲਾ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਪਟਿਆਲਾ ਦੇ ਨਦੀਆਂ ਅਤੇ ਨਾਲਿਆਂ ਵਿੱਚ ਜਲ ਪ੍ਰਭਾਵਿਤ ਹੋ ਚੁੱਕਾ ਹੈ ਪਰ ਸਥਿਤੀ ਕੰਟਰੋਲ ਵਿੱਚ ਹੈ।

ABOUT THE AUTHOR

...view details