ਪੰਜਾਬ

punjab

ETV Bharat / city

ਤੇਜ਼ ਹਵਾਵਾਂ ਨਾਲ ਮੀਂਹ, ਗਰਮੀ ਤੋਂ ਮਿਲੀ ਰਾਹਤ

ਸੋਮਵਾਰ ਸਵੇਰੇ ਪੂਰੇ ਉਤਰ ਭਾਰਤ ਦੇ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਪੰਜਾਬ, ਹਰਿਆਣਾ ਤੇ ਦਿੱਲੀ 'ਚ ਤੇਜ਼ ਹਵਾਵਾਂ ਨਾਲ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਕੜਾਕੇ ਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ।

ਤੇਜ਼ ਹਵਾਵਾਂ ਨਾਲ ਮੀਂਹ
ਤੇਜ਼ ਹਵਾਵਾਂ ਨਾਲ ਮੀਂਹ

By

Published : May 23, 2022, 8:02 AM IST

Updated : May 23, 2022, 8:48 AM IST

ਚੰਡੀਗੜ੍ਹ: ਪੰਜਾਬ ਵਿੱਚ 'ਚ ਜਿੱਥੇ ਦੋ ਦਿਨਾਂ ਤੋਂ ਸ਼ਾਮ ਨੂੰ ਧੂੜ ਭਰੀ ਹਨੇਰੀ ਚੱਲ ਰਹੀ ਸੀ, ਉੱਥੇ ਹੀ ਦੇਰ ਰਾਤ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਗਰਮੀ ਦਾ ਕਹਿਰ ਜਾਰੀ ਸੀ, ਪਰ ਸ਼ੁੱਕਰਵਾਰ ਅਤੇ ਸ਼ਨੀਵਾਰ ਸ਼ਾਮ ਨੂੰ ਕਈ ਇਲਾਕਿਆਂ 'ਚ ਜਿੱਥੇ ਧੂੜ ਭਰੀ ਹਨੇਰੀ ਚੱਲੀ, ਉੱਥੇ ਹੀ ਕੁਝ ਇਲਾਕਿਆਂ 'ਚ ਬੂੰਦਾ-ਬਾਂਦੀ ਵੀ ਹੋਈ।

ਇਹ ਵੀ ਪੜੋ:ਹੈਰਾਨੀਜਨਕ ! ਜ਼ਮੀਨੀ ਵਿਵਾਦ ਕਾਰਨ ਪੁੱਤ ਨੇ ਪਿਓ ਦਾ ਕੀਤਾ ਕਤਲ

ਇਸ ਦੇ ਨਾਲ ਹੀ ਸੋਮਵਾਰ ਸਵੇਰ ਤੋਂ ਮੌਸਮ 'ਚ ਅਚਾਨਕ ਵੱਡਾ ਬਦਲਾਅ ਆਇਆ ਅਤੇ ਪੱਛਮੀ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ 'ਚ ਤੇਜ਼ ਹਨੇਰੀ ਦੇ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਮੌਸਮ ਵਿੱਚ ਆਏ ਇਸ ਵੱਡੇ ਬਦਲਾਅ ਕਾਰਨ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਦਰਅਸਲ, ਮੌਸਮ ਵਿਭਾਗ ਨੇ ਪਹਿਲਾਂ ਹੀ ਮੌਸਮ ਵਿੱਚ ਇਸ ਬਦਲਾਅ ਦੀ ਸੰਭਾਵਨਾ ਜਤਾਈ ਸੀ।

ਉਥੇ ਹੀ ਮੌਸਮ ਵਿਭਾਗ ਨੇ ਸੰਭਾਵਨਾ ਜਤਾਈ ਸੀ ਕਿ ਦਿੱਲੀ-ਐਨਸੀਆਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ 60-90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਇਸ ਬਾਰਿਸ਼ ਕਾਰਨ ਸੋਮਵਾਰ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ 'ਤੇ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ।

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪਡੇਟ ਕੀਤੀ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਲਈ ਕਿਹਾ ਹੈ। ਦਿੱਲੀ ਏਅਰਪੋਰਟ ਨੇ ਟਵੀਟ ਕੀਤਾ, "ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ 'ਤੇ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਯਾਤਰੀਆਂ ਨੂੰ ਅਪਡੇਟ ਕੀਤੀ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।"

ਇਹ ਵੀ ਪੜੋ:ਨਹੀਂ ਰਿਹਾ ਮਾਸੂਮ ਰਿਤਿਕ, ਅੱਜ ਕੀਤਾ ਜਾਵੇਗਾ ਅੰਤਮ ਸੰਸਕਾਰ

Last Updated : May 23, 2022, 8:48 AM IST

ABOUT THE AUTHOR

...view details