ਪੰਜਾਬ

punjab

ETV Bharat / city

ਪੰਜਾਬ ਸਰਕਾਰ ਵੱਲੋਂ ਘਰ ਘਰ ਆਟਾ-ਦਾਲ ਸਕੀਮ ਵਾਪਸ ਲੈਣ ਦਾ ਐਲਾਨ

ਘਰ ਘਰ ਆਟਾ-ਦਾਲ ਸਕੀਮ ਮਾਮਲੇ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ  Punjab Haryana High Court ਵਿੱਚ ਸੁਣਵਾਈ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਨਵੀਂ ਆਟਾ-ਦਾਲ ਸਕੀਮ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ। Hearing was held in new Atta Dal Scheme

Hearing was held in new Atta Dal Scheme
Hearing was held in new Atta Dal Scheme

By

Published : Oct 17, 2022, 6:40 PM IST

Updated : Oct 17, 2022, 9:09 PM IST

ਚੰਡੀਗੜ੍ਹ:ਪੰਜਾਬ ਹਰਿਆਣਾ ਹਾਈਕੋਰਟ Punjab Haryana High Court ਵਿੱਚ ਅੱਜ ਸੋਮਵਾਰ ਨੂੰ ਘਰ ਘਰ ਆਟਾ-ਦਾਲ ਸਕੀਮ ਮਾਮਲੇ Hearing was held in new Atta Dal Scheme 'ਚ ਅਹਿਮ ਸੁਣਵਾਈ ਹੋਈ। ਜਿਸ ਵਿੱਚ ਡਿੱਪੂ ਹੋਲਡਰਾਂ ਦੀ ਮੰਗ ਸਬੰਧੀ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਜਲਦ ਨਵੀਂ ਸਕੀਮ ਲੈ ਕੇ ਆਵਾਂਗੇ, ਜੋ ਕੇਂਦਰ ਸਰਕਾਰ ਦੀ ਸਕੀਮ ਵਰਗੀ ਹੋਵੇਗੀ। ਪੰਜਾਬ ਸਰਕਾਰ ਵੱਲੋਂ ਜਲਦ ਹੀ ਇਹ ਸਕੀਮ ਵਾਪਸ ਲੈ ਲਈ ਜਾਵੇਗੀ।

ਡੀਪੂ ਹੋਲਡਰਾਂ ਨੇ ਪੰਜਾਬ ਸਰਕਾਰ ਦੀ ਨਵੀਂ ਸਕੀਮ ਉੱਤੇ ਪਾਈ ਸੀ ਪਟੀਸਨ:-ਜਾਣਕਾਰੀ ਅਨੁਸਾਰ ਦੱਸ ਦਈਏ ਕਿ 'ਆਪ' ਸਰਕਾਰ ਵੱਲ ਘਰ-ਘਰ ਆਟਾ-ਦਾਲ ਸਕੀਮ ਦੇਣ ਦੇ ਐਲਾਨ ਤੋਂ ਬਾਅਦ ਡਿਪੂ ਹੋਲਡਰਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਨਾਂ ਖੁਸ਼ ਹੋ ਕੇ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਉੱਤੇ ਅੱਜ ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਡਿਪੂ ਹੋਲਡਰਾਂ ਦੇ ਹੱਕ ਇਹ ਫੈਸਲਾ ਸੁਣਾਇਆ ਹੈ।

ਪੰਜਾਬ ਸਰਕਾਰ ਵੱਲੋਂ ਘਰ ਘਰ ਆਟਾ-ਦਾਲ ਸਕੀਮ ਵਾਪਸ ਲੈਣ ਦਾ ਐਲਾਨ

1 ਅਕਤੂਬਰ ਨੂੰ ਲੱਗੀ ਸੀ ਘਰ-ਘਰ ਆਟਾ ਦਾਲ ਸਕੀਮ ਉੱਤੇ ਬ੍ਰੇਕ:-ਘਰ-ਘਰ ਆਟਾ ਦਾਲ ਸਕੀਮ ਪੰਜਾਬ ਵਿੱਚ 1 ਅਕਤੂਬਰ ਤੋਂ ਆਟਾ-ਦਾਲ ਸਕੀਮ ਲਾਗੂ ਹੋਣੀ ਸੀ, ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ ਕਿਸੇ ਵੀ ਤੀਜੀ ਧਿਰ ਨੂੰ ਕੋਈ ਅਧਿਕਾਰ ਨਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਪੰਜਾਬ ਦੇ ਡਿਪੂ ਹੋਲਡਰ ਵੱਲੋਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਹਾਈਕੋਰਟ ਦੇ ਇਸ ਨਿਰਦੇਸ਼ ਕਾਰਨ ਪੰਜਾਬ 'ਚ ਘਰ-ਘਰ ਆਟਾ-ਦਾਲ ਦੀ ਵੰਡ ਲਾਗੂ ਨਾ ਹੋਣ ਦੇ ਆਦੇਸ਼ ਦਿੱਤੇ ਸਨ। ਇਸ ਸਕੀਮ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਰੋਕ ਲਾ ਦਿੱਤੀ ਸੀ।

ਇਹ ਵੀ ਪੜੋ:-ਕਲੀਨਿਕ ਉੱਤੇ ਨੌਜਵਾਨ ਉੱਤੇ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ

Last Updated : Oct 17, 2022, 9:09 PM IST

ABOUT THE AUTHOR

...view details