ਚੰਡੀਗੜ੍ਹ:ਮੋਹਿੰਦਰ ਪਾਲ ਬਿੱਟੂ ਦੀ ਜੇਲ੍ਹ ਵਿੱਚ ਹੋਈ ਹੱਤਿਆ (Murder) ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਵਿੱਚ ਸੁਣਵਾਈ ਹੋਈ। ਇਸ ਮੌਕੇ ਬਿੱਟੂ ਦੀ ਪਤਨੀ ਨੇ ਸੀ.ਬੀ.ਆਈ. (CBI) ਤੋਂ ਜਾਂਚ ਦੀ ਮੰਗ ਕੀਤੀ ਹੈ। ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. (SIT) ਨੇ ਸੀ.ਬੀ.ਆਈ. (CBI) ਅਤੇ ਹੋਰ ਪ੍ਰਤੀਵਾਦੀਆਂ ਨੂੰ 2 ਦਸੰਬਰ ਲਈ ਨੋਟਿਸ ਜਾਰੀ ਕੀਤਾ ਹੈ।
ਬਿੱਟੂ ਦੀ ਪਤਨੀ ਦੇ ਵਕੀਲ ਬਲਤੇਜ ਸਿੱਧੂ (Advocate Baltej Sidhu) ਅਤੇ ਆਰ ਕੇ ਹਾਂਡਾ ਨੇ ਦੱਸਿਆ ਕਿ ਬਿੱਟੂ ਨੇ ਇੱਕ ਡਾਇਰੀ ਵਿੱਚ ਸਾਰੀ ਸਾਜ਼ਿਸ਼ ਦਾ ਖੁਲਾਸਾ ਕੀਤਾ ਸੀ, ਉਸ ਡਾਇਰੀ ਨੂੰ ਸਾਰੇ ਪੁਲਿਸ ਅਧਿਕਾਰੀਆਂ ਸਾਹਮਣੇ ਪੇਸ਼ ਕੀਤਾ ਗਿਆ ਸੀ, ਪਰ ਇਸ ਦਾ ਮਤਲਬ ਹੈ ਕਿ ਸਾਜ਼ਿਸ਼ ਬਾਰੇ ਕੋਈ ਜਾਂਚ ਨਹੀਂ ਕੀਤੀ ਗਈ।