ਚੰਡੀਗੜ੍ਹ: ਸਿਹਤ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਹਸਪਤਾਲਾਂ ਮੁਹਾਲੀ ਵਿਖੇ ਇੱਕ ਹਾਦਸੇ ਵਿੱਚ ਜ਼ਖ਼ਮੀ ਹੋਏ ਕਿਸਾਨਾਂ ਦਾ ਹਾਲਚਾਲ ਪੁੱਛਿਆ। ਇਹ ਕਿਸਾਨ ਦਿੱਲੀ ਮੋਰਚੇ ਤੋਂ ਵਾਪਸ ਆ ਰਹੇ ਸਨ ਜੋ ਮੁਹਾਲੀ ਜ਼ਿਲ੍ਹੇ ਦੇ ਪਿੰਡ ਮਜਾਤੜੀ ਤੇ ਰੰਗੀਆਂ ਦੇ ਵਸਨੀਕ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬਲਬੀਰ ਸਿੱਧੂ ਨੇ ਦੱਸਿਆ ਕਿ ਇਹ ਕਿਸਾਨ ਛੋਟਾ ਹਾਥੀ (ਫੋਰ ਵੀਲਰ) ਵਿੱਚ ਸਵਾਰ ਸਨ ਅਤੇ ਭਾਗੋਮਾਜਰਾ ਮੁਹਾਲੀ ਵਿਖੇ ਟਿੱਪਰ ਨਾਲ ਹੋਈ ਟੱਕਰ ਦੀ ਮੰਦਭਾਗੀ ਘਟਨਾ ਕਾਰਣ ਦੋ ਕਿਸਾਨ ਦੀਪ ਸਿੰਘ ਪਿੰਡ ਪੋਪਨਾ ਜਿਲ੍ਹਾ ਮੁਹਾਲੀ ਤੇ ਸੁਖਦੇਵ ਸਿੰਘ ਪਿੰਡ ਡਡਿਆਣਾ ਜਿਲਾ ਫਤਿਹਗੜ ਸਾਹਿਬ ਦੀ ਮੌਤ ਹੋ ਗਈ ਜਦਕਿ 4 ਕਿਸਾਨਾਂ ਦੀ ਹਾਲਤ ਨਾਜ਼ੁਕ ਹੋਣ ਕਾਰਣ ਇਨਾਂ ਨੂੰ ਸਿਵਲ ਹਸਪਤਾਲ ਮੁਹਾਲੀ ਤੋਂ ਅੱਗੇ ਪੀ.ਜੀ.ਆਈ ਤੇ 32- ਹਸਪਤਾਲ, ਚੰਡੀਗੜ ਰੈਫੱਰ ਕਰ ਦਿੱਤਾ ਗਿਆ।