ਚੰਡੀਗੜ੍ਹ: ਸੈਕਟਰ-34 ਸਥਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੂਹਰੇ 35 ਦਿਨਾਂ ਤੋਂ ਮੇਲ ਅਤੇ ਫੀਮੇਲ ਮਲਟੀਪਰਪਜ਼ ਹੈਲਥ ਵਰਕਰ ਭੁੱਖ ਹੜਤਾਲ 'ਤੇ ਬੈਠੇ ਸਨ। ਬੀਤੇ ਦਿਨੀਂ ਸੂਬੇ ਭਰ ਚੋਂ ਆਏ ਸਿਹਤ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਲਾਜ਼ਮਾਂ ਮੂਹਰੇ ਝੁਕਦੇ ਹੋਏ ਆਪਣੀ ਸਰਕਾਰੀ ਰਿਹਾਇਸ਼ ਵਿਖੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਇੱਕ ਮੰਗਾਂ ਮੁਲਾਜ਼ਮਾਂ ਦੀਆਂ ਮੰਨ ਲਈਆਂ ਨੇ ਕਦੇ ਬਾਕੀ ਮੰਗਾਂ ਦੀ ਫਾਈਲ ਵੀ ਜਲਦ ਵਿੱਤ ਵਿਭਾਗ ਨੂੰ ਭੇਜੀ ਜਾਵੇਗੀ।
ਇਸ ਦੌਰਾਨ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਨੇ ਦੱਸਿਆ ਕਿ ਸਿਹਤ ਮੰਤਰੀ ਦਾ ਰਵੱਈਆ ਪਹਿਲਾਂ ਨਾਲੋਂ ਨਰਮ ਸੀ ਅਤੇ ਕੁਝ ਇੱਕ ਮੰਗਾਂ ਮੰਨ ਲਈਆਂ ਗਈਆਂ ਨੇ ਅਤੇ ਦੋ ਹਜਾਰ ਪੰਦਰਾਂ ਵਿੱਚਆਪਣਾ ਪਰਖ ਕਾਲ ਪੂਰਾ ਕਰ ਚੁੱਕੇ ਸਿਹਤ ਮੁਲਾਜ਼ਮਾਂ ਦੀ ਫਾਈਲ ਕਿਸੇ ਕਾਰਨਾਂ ਕਰਕੇ ਰੁਕ ਗਈ ਸੀ ਜਿਸ ਰਾਹੀਂ ਸਿਹਤ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੇ ਸਿਹਤ ਮੰਤਰੀ ਨੇ ਹਾਮੀ ਭਰੀ।