ਪੰਜਾਬ

punjab

ETV Bharat / city

PU ਸਕਾਲਰਸ਼ਿਪ ਮਾਮਲਾ: ਯੂਨੀਵਰਸਿਟੀ ਨੂੰ 1 ਲੱਖ ਦਾ ਜੁਰਮਾਨਾ - ਇੱਕ ਲੱਖ ਰੁਪਏ ਦਾ ਜੁਰਮਾਨਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਨਾ ਸਿਰਫ ਵਿਦਿਆਰਥੀ ਦੀ EWS ਸਕਾਲਰਸ਼ਿਪ ਨੂੰ ਬਹਾਲ ਕੀਤਾ ਬਲਕਿ ਪੰਜਾਬ ਯੂਨੀਵਰਸਿਟੀ ਅਤੇ UILS ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ।

PU ਦਾ ਸਕਾਲਰਸ਼ਿਪ ਮਾਮਲਾ
PU ਦਾ ਸਕਾਲਰਸ਼ਿਪ ਮਾਮਲਾ

By

Published : Feb 27, 2021, 11:29 AM IST

Updated : Feb 27, 2021, 3:56 PM IST

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਵਿਦਿਆਰਥਣ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ਰੋਕਣ ’ਤੇ ਇੱਕ ਲੱਖ ਦਾ ਜੁਰਮਾਨਾ ਲਾਇਆ ਹੈ। ਇਹ ਰਾਸ਼ੀ ਪਟੀਸ਼ਨਰ ਵਿਦਿਆਰਥਣ ਨੂੰ ਦਿੱਤੀ ਜਾਵੇਗੀ ਜਿਸ ਦੀ ਵਸੂਲੀ ਜੇਕਰ ਚਾਹੇ ਤਾਂ ਯੂਨੀਵਰਸਿਟੀ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਤੋਂ ਕਰ ਸਕਦੀ ਹੈ।

ਹਾਈਕੋਰਟ ਨੇ ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਐੱਸ.ਐੱਲ. ਮਹਿਕਮੇ ਨੂੰ ਵੀ ਫਟਕਾਰ ਲਾਈ ਹੈ। ਹਾਈਕੋਰਟ ਨੇ ਕਿਹਾ ਕਿ ਯੂਨੀਵਰਸਿਟੀ ਦੀ ਲਾਪਰਵਾਹੀ ਕਾਰਨ ਆਰਥਿਕ ਰੂਪ ਤੋਂ ਕਮਜ਼ੋਰ ਵਿਦਿਆਰਥਣ ਨੂੰ 2 ਸਾਲ ਤੱਕ ਮਾਨਸਿਕ ਪਰੇਸ਼ਾਨੀ ਝੱਲਣੀ ਪਈ, ਜਿਸ ਬਦਲੇ ਹਰਜ਼ਾਨਾ ਤਾਂ ਯੂਨਿਵਰਸਟੀ ਨੂੰ ਭਰਨਾ ਹੀ ਹੋਵੇਗਾ।

ਵਿਦਿਆਰਥਣ ਈਸ਼ਿਤਾ ਉੱਪਲ ਨੇ ਉਕਤ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਸ ਨੇ ਸਾਲ 2014-15 ਵਿੱਚ 12ਵੀਂ ਵਿੱਚ ਟਾਪ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਪੰਜਾਬ ਯੂਨਿਵਰਸਿਟੀ ਵਿੱਚ 5 ਸਾਲ ਦੇ ਡਿਗਰੀ ਕੋਰਸ UISL ਵਿਚ ਦਾਖ਼ਲਾ ਲਿਆ ਸੀ।

ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਮੁੜ ਵਾਧਾ, ਜਾਣੋ ਪੰਜਾਬ ਵਿੱਚ ਰੇਟ

Last Updated : Feb 27, 2021, 3:56 PM IST

ABOUT THE AUTHOR

...view details