ਪੰਜਾਬ

punjab

ETV Bharat / city

ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕੀ ਕਾਂਗਰਸ ਪਾਰਟੀ 'ਚ ਖ਼ਤਮ ਹੋਇਆ ਕਲੇਸ਼ ? - tea party

ਕਾਂਗਰਸੀ ਵਿਧਾਇਕ ਅਤੇ ਬਹੁਤੇ ਲੀਡਰ ਪਾਰਟੀ ਇਕੱਠੇ ਹੋਣ ਦੀ ਗੱਲ ਤਾਂ ਜ਼ਰੂਰ ਕਰ ਰਹੇ ਹਨ ਪਰ ਮੰਚ ਉੱਤੇ ਕੈਪਟਨ ਅਤੇ ਸਿੱਧੂ ਦੋਵਾਂ ਦੇ ਹਾਵ-ਭਾਵ ਕੁੱਝ ਹੋਰ ਹੀ ਸਨ। ਦੋਵਾਂ ਲੀਡਰਾਂ ਨੇ ਆਪਸ ਵਿੱਚ ਕੋਈ ਵੀ ਗੱਲਬਾਤ ਨਹੀਂ ਕੀਤੀ।

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ
ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ

By

Published : Jul 23, 2021, 10:16 PM IST

ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ। ਸੈਕਟਰ 15 ਸਥਿਤ ਕਾਂਗਰਸ ਭਵਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲਿਆ। ਇਸ ਸਮਾਗਮ ਪੰਜਾਬ ਭਰ ਤੋਂ ਕਈ ਕਾਂਗਰਸੀ ਕਾਰਕੁੰਨ ਪਹੁੰਚੇ ਸਨ। ਸਮਾਗਮ ਦੇ ਦੌਰਾਨ ਸਾਰਿਆਂ ਨੂੰ ਇੰਤਜ਼ਾਰ ਸੀ ਕਿ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਕਿਵੇਂ ਜਿਹਾ ਮਾਹੌਲ ਵੇਖਣ ਨੂੰ ਮਿਲੇਗਾ।

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ

ਪੰਜਾਬ ਕਾਂਗਰਸ ਪਾਰਟੀ ਦੇ ਵਧੇਰੇ ਵਿਧਾਇਕ ਨੇ ਕਿਹਾ ਸੂਬੇ ਵਿੱਚ ਪਾਰਟੀ ਹੋਰ ਵੀ ਜ਼ਿਆਦਾ ਮਜ਼ਬੁਤ ਹੋ ਗਈ ਹੈ। ਕਾਂਗਰਸ ਪਾਰਟੀ ਵਿੱਚ ਕੋਈ ਵੀ ਵੱਖ ਨਹੀਂ ਸਾਰੀ ਪਾਰਟੀ ਇੱਕਠੀ ਹੈ। 2022 ਦੀ ਚੋਣਾਂ ਵਿੱਚ ਅਸੀਂ ਮੁੜ ਸੱਤਾ ਵਿੱਚ ਆਵਾਗੇਂ। ਕੈਪਟਨ ਅਤੇ ਸਿੱਧੂ ਨਾਲ ਹਨ ਉਨ੍ਹਾਂ ਵਿੱਚ ਕੋਈ ਵੀ ਆਪਸੀ ਕਲੇਸ਼ ਨਹੀਂ ਹੈ।

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ

ਕਾਂਗਰਸੀ ਵਿਧਾਇਕ ਅਤੇ ਬਹੁਤੇ ਲੀਡਰ ਪਾਰਟੀ ਇਕੱਠੇ ਹੋਣ ਦੀ ਗੱਲ ਤਾਂ ਜ਼ਰੂਰ ਕਰ ਰਹੇ ਹਨ ਪਰ ਮੰਚ ਉੱਤੇ ਕੈਪਟਨ ਅਤੇ ਸਿੱਧੂ ਦੋਵਾਂ ਦੇ ਹਾਵ-ਭਾਵ ਕੁੱਝ ਹੋਰ ਹੀ ਸਨ। ਦੋਵਾਂ ਲੀਡਰਾਂ ਨੇ ਆਪਸ ਵਿੱਚ ਕੋਈ ਵੀ ਗੱਲਬਾਤ ਨਹੀਂ ਕੀਤੀ।

ਸਿੱਧੂੁ ਨੇ ਸੰਬੋਧਨ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਪ੍ਰਨੀਤ ਕੌਰ ਦੇ ਪੈਰ ਵੀ ਛੁਹੇ ਅਤੇ ਮੁੱਖ ਮੰਤਰੀ ਦੇ ਨਹੀਂ। ਇਸ ਸਾਰੀਆਂ ਚੀਜਾਂ ਦਿਖਾਈ ਪੈ ਰਹੀਆ ਹਨ ਕਿ ਕੈਪਟਨ ਅਤੇ ਸਿੱਧੂ ਵਿੱਚ ਹੁਣੇ ਵੀ ਕੋਈ ਸਹਿਮਤੀ ਨਹੀਂ ਹੈ। ਹੁਣ ਸਿਰਫ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਕਿ ਦੋਵਾਂ ਦਾ ਇਹ ਰਵੀਆ ਕਾਂਗਰਸ ਪਾਰਟੀ ਲਈ ਫਾਇਦੇਮੰਦ ਹੁੰਦਾ ਹੈ ਜਾਂ ਨੁਕਸਾਨਦੇਹ।

ਇਹ ਵੀ ਪੜ੍ਹੋਂ : ਜਾਣੋ ਨਵਜੋਤ ਸਿੱਧੂ ਦੇ ਸਾਹਮਣੇ ਕਿਹੜੀਆਂ 5 ਵੱਡੀਆਂ ਚੁਣੌਤੀਆਂ ਹੋਣਗੀਆਂ ?

ABOUT THE AUTHOR

...view details