ਚੰਡੀਗੜ੍ਹ: ਸਾਬਕਾ ਕੈਬਿਨੇਟ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਆਉਣ ਤੋਂ ਬਾਅਦ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪੀ.ਜੀ.ਆਈ. ਕਰਵਾਇਆ ਗਿਆ ਭਰਤੀ - ਹਰਸਿਮਰਤ ਕੌਰ ਬਾਦਲ ਨੂੰ ਪੀ.ਜੀ.ਆਈ ਭਰਤੀ
ਸਾਬਕਾ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਦਿੱਲੀ ਤੋਂ ਮੁੜਦੇ ਸਮੇਂ ਸਾਂਹ ਲੈਣ ਵਿੱਚ ਮੁਸ਼ਕਿਲ ਤੋਂ ਬਾਅਦ ਉਸ ਨੂੰ ਪੀ.ਜੀ.ਆਈ ਵਿਖੇ ਭਰਤੀ ਕਰਵਾਇਆ ਗਿਆ ਸੀ।
ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪੀ.ਜੀ.ਆਈ. ਕਰਵਾਇਆ ਗਿਆ ਭਰਤੀ
ਪੀਜੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਦੇ ਏਕਾਂਤਵਾਸ ਵਾਲੇ ਕਮਰੇ ਵਿੱਚ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੀ ਨਬਜ਼ਾਂ ਫ਼ਿਲਹਾਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਵਿਡ-19 ਦੇ ਹਿਦਾਇਤਾਂ ਦੇ ਅਧੀਨ ਚੈਕ ਕੀਤਾ ਜਾ ਰਿਹਾ ਹੈ।
ਉਥੇ ਹੀ ਅਕਾਲੀ ਦਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ ਵਿਖੇ ਕੋਵਿਡ-19 ਦੇ ਟੈਸਟ ਤੋਂ ਬਾਅਦ ਬੀਬਾ ਬਾਦਲ ਦੀ ਕੋਰੋਨਾ ਰਿਪੋਰਟ ਫ਼ਿਲਹਾਲ ਨੈਗੀਟਿਵ ਪਾਈ ਗਈ ਸੀ, ਪਰ ਚੰਡੀਗੜ੍ਹ ਨੂੰ ਮੁੜਦੇ ਸਮੇਂ ਉਨ੍ਹਾਂ ਨੂੰ ਸਾਂਹ ਲੈਣ ਵਿੱਚ ਮੁਸ਼ਕਿਲ ਹੋਣ ਲੱਗ ਪਈ ਸੀ।