ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਚੰਡੀਗੜ੍ਹ ਪੁਲਿਸ ਨੂੰ ਇੱਕ ਸ਼ਿਕਾਇਤ ਦੇ ਕੇ ਡੇਰਾ ਸਿਰਸਾ ਹਮਾਇਤੀ ਵੀਰਪਾਲ ਕੌਰ ਇੰਸਾਂ 'ਤੇ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਉਂਦਿਆਂ ਉਸ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। 'ਆਪ' ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਇਸ ਨੂੰ ਸੁਖਬੀਰ ਬਾਦਲ ਦੀ ਡਰਾਮੇਬਾਜ਼ੀ ਦੱਸਿਆ ਹੈ।
ਵੀਰਪਾਲ ਇੰਸਾਂ ਵਿਰੁੱਧ ਸ਼ਿਕਾਇਤ ਸੁਖਬੀਰ ਬਾਦਲ ਦੀ ਡਰਾਮੇਬਾਜ਼ੀ: ਹਰਪਾਲ ਚੀਮਾ - dera sirsa follower Veerpal Kaur
ਅਕਾਲੀ ਦਲ ਵੱਲੋਂ ਕੇ ਡੇਰਾ ਸਿਰਸਾ ਹਮਾਇਤੀ ਵੀਰਪਾਲ ਕੌਰ ਇੰਸਾਂ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਸੁਖਬੀਰ ਬਾਦਲ ਦੀ ਡਰਾਮੇਬਾਜ਼ੀ ਦੱਸਦਿਆਂ ਹਰਪਾਲ ਚੀਮਾ ਨੇ ਕਿਹਾ ਬਾਦਲ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਦਾ ਸਹਿਯੋਗ ਕਰਨ।
ਹਰਪਾਲ ਚੀਮਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਅਕਾਲੀ ਦਲ ਚੋਣਾਂ ਦੇ ਵੇਲੇ ਹੀ ਅਜਿਹਾ ਨਾਟਕ ਕਿਉਂ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ ਪਹਿਲਾਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੀ ਅਤੇ ਫਿਰ ਬੇਅਦਬੀ ਕਰਵਾਉਣ ਲਈ ਡੇਰੇ 'ਤੇ ਜਾ ਕੇ ਅਕਾਲੀ ਦਲ ਵੱਲੋਂ ਇਕੱਠ ਕੀਤਾ ਗਿਆ ਅਤੇ ਹੁਣ ਜਦੋਂ ਡੇਰੇ ਵਾਲਿਆਂ ਨੇ ਹੀ ਅਕਾਲੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਤਾਂ ਹੁਣ ਉਨ੍ਹਾਂ ਦੇ ਖ਼ਿਲਾਫ਼ ਹੀ ਥਾਣਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਡਰਾਮੇਬਾਜ਼ੀ ਕਰਨ ਦੀ ਥਾਂ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਸਰਕਾਰ ਵੱਲੋਂ ਬਣਾਈ ਗਈ ਐਸਆਈਟੀ ਦਾ ਸਹਿਯੋਗ ਕਰਨ ਅਤੇ ਸਬੂਤ ਪੇਸ਼ ਕਰਨ।