ਚੰਡੀਗੜ੍ਹ: ਕਾਂਗਰਸ ਚ ਲੰਮੇ ਸਮੇਂ ਤੋਂ ਛਿੜਿਆ ਘਮਾਸਾਨ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਬਗਾਵਤ 'ਤੇ ਹਰੀਸ਼ ਰਾਵਤ ਦੀ ਤਲ਼ਖੀ ਦੇਖਣ ਨੂੰ ਮਿਲੀ ਹੈ। ਹਰੀਸ਼ ਰਾਵਤ (Harish Rawat) ਨੇ ਟਵੀਟ ਕਰਦਿਆਂ ਲਿਖੀਆ ' ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਵਾਰ-ਵਾਰ ਇਹ ਕਹਿਣਾ ਕਿ ਮੈਨੂੰ ਆਪਾਨਿਤ ਕੀਤਾ ਗਿਆ ਹੈ ਇਹ ਤੱਥਾ ਦੇ ਬਿਲਕੁੱਲ ਉਲਟ ਹੈ, ਤੱਥਾਂ ਦੀ ਗੱਲ ਰੱਖਣਾ ਮੇਰਾ ਫਰਜ਼ ਹੈ। ਨਾਲ ਹੀ ਹਰੀਸ਼ ਰਾਵਤ (Harish Rawat) ਨੇ ਕਿਹਾ ਕਿ CLP ਮੀਟਿੰਗ ਬਾਰੇ ਕੈਪਟਨ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ।
ਕੈਪਟਨ ਦੇ ਬਿਆਨ 'ਤੇ ਹਰੀਸ਼ ਰਾਵਤ ਦੇ ਤਲਖ ਤੇਵਰ ! - ਕਾਂਗਰਸ 'ਚ ਲਗਾਤਾਰ ਕਾਟੋ-ਕਲੇਸ਼
ਕਾਂਗਰਸ 'ਚ ਲੰਮੇ ਸਮੇਂ ਤੋਂ ਛਿੜਿਆ ਘਮਾਸਾਨ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਬਗਾਵਤ 'ਤੇ ਹਰੀਸ਼ ਰਾਵਤ (Harish Rawat) ਦੀ ਤਲ਼ਖੀ ਦੇਖਣ ਨੂੰ ਮਿਲੀ ਹੈ। ਹਰੀਸ਼ ਰਾਵਤ ਨੇ ਟਵੀਟ ਕਰਦਿਆਂ ਲਿਖੀਆ ' ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਵਾਰ-ਵਾਰ ਇਹ ਕਹਿਣਾ ਕਿ ਮੈਨੂੰ ਆਪਾਨਿਤ ਕੀਤਾ ਗਿਆ ਹੈ ਇਹ ਤੱਥਾ ਦੇ ਬਿਲਕੁੱਲ ਉਲਟ ਹੈ, ਤੱਥਾਂ ਦੀ ਗੱਲ ਰੱਖਣਾ ਮੇਰਾ ਫਰਜ਼ ਹੈ।
ਕਾਂਗਰਸ 'ਚ ਲਗਾਤਾਰ ਕਾਟੋ-ਕਲੇਸ਼ ਚਲਦਾ ਆ ਰਿਹਾ ਹੈ। ਹਾਈਕਮਾਨ ਨੇ ਇਸ ਕਲੇਸ਼ ਨੂੰ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਹੋਰ ਵਧਦਾ ਹੀ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਅਸਤੀਫੇ ਤੋਂ ਬਾਅਦ ਚੰਨੀ ਦੇ ਹੱਥ ਕਮਾਨ ਦੇਣ ਤੋਂ ਬਾਅਦ ਕਾਂਗਰਸ ਚ ਅਸਤੀਫਿਆਂ ਦਾ ਮੰਗਲਵਾਰ ਵੀ ਆਇਆ ਸੀ। ਅਸੀਂ ਅਸਤੀਫਿਆਂ ਦਾ ਮੰਗਲਵਾਰ ਇਸ ਲਈ ਕਹਿ ਰਹੇ ਹਾਂ ਕਿਉਂਕਿ ਮੰਗਲਵਾਰ ਦੇ ਦਿਨ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ (Navjot Sidhu) ਨੇ ਅਸਤੀਫਾ ਦਿੱਤਾ ਫਿਰ ਕੈਬਨਿਟ ਮੰਤਰੀ (Cabinet Minister) ਰਜ਼ੀਆ ਸੁਲਤਾਨਾ (Razia Sultana) ਨੇ ਅਸਤੀਫਾ ਦਿੱਤਾ ਜਿਸਤੋਂ ਬਾਅਦ ਤਾਂ ਅਸਤੀਫਿਆਂ ਦੀ ਝੜੀ ਲੱਗ ਗਈ।
ਇਹ ਵੀ ਪੜ੍ਹੋ:ਰਾਘਵ ਚੱਢਾ ਦੀ ਯੂਪੀ ਸਰਕਾਰ ਨੂੰ ਲਲਕਾਰ, ਲਖੀਮਪੁਰ ਜਾਣ ਤੋਂ ਪਹਿਲਾਂ ਕੀਤਾ ਵੱਡਾ ਐਲਾਨ !