ਨਵੀਂ ਦਿੱਲੀ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਦੀ ਸਿਆਸਤ ਕਾਫੀ ਭਖੀ ਹੋਈ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਚ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਕਾਂਗਰਸੀ ਆਗੂਆਂ ਵਿਚਾਲੇ ਵਾਰ ਪਲਟਵਾਰ ਲਗਾਤਾਰ ਜਾਰੀ ਹੈ। ਇਸੇ ਦੇ ਚੱਲਦੇ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਸਣੇ ਮਨੀਸ਼ ਤਿਵਾੜੀ ਤੇ ਨਿਸ਼ਾਨਾ ਸਾਧਿਆ।
ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕਰਦਾ ਹਾਂ। ਮੈਨੂੰ ਲਗਦਾ ਹੈ ਕਿ ਕਿਧਰੇ-ਕਿਧਰੇ ਉਨ੍ਹਾਂ ਨੂੰ ਅਜੇ ਵੀ ਲੱਗ ਰਿਹਾ ਹੈ ਕਿ ਕਾਂਗਰਸ ਛੱਡਣਾ ਇੱਕ ਗਲਤੀ ਸੀ ਅਤੇ ਮਨੀਸ਼ ਤਿਵਾੜੀ ਸਿਰਫ ਆਪਣੇ ਮਾਲਿਕ (ਅਮਰਿੰਦਰ) ਦੀ ਆਵਾਜ਼ ਦੀ ਪਾਲਣਾ ਕਰ ਰਹੇ ਹਨ। ਕਿਉਂਕਿ ਅਮਰਿੰਦਰ ਸਿੰਘ ਆਪਣੇ ਮਾਲਿਕ ਦੀ ਆਵਾਜ ਨੂੰ ਸੁਣ ਰਹੇ ਹਨ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਿਹਾ ਹੈ ਕਿ ਜਿਹੋ ਜਿਹਾ ਬੀਜੋਗੋ, ਉਹੋ ਜਿਹਾ ਕੱਟੋਗੇ, ਉਥੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਸਿੱਧੇ ਤੌਰ ’ਤੇ ਕਿਹਾ ਹੈ ਕਿ ਪਹਿਲਾਂ ਅਸਮ, ਫੇਰ ਪੰਜਾਬ ਅਤੇ ਹੁਣ ਉਤਰਾਖੰਡ ਵਿੱਚ ਪਾਰਟੀ ਦੀ ਹਾਲਤ ਮਾੜੀ ਹੋਣ ਵਾਲੀ ਹੈ ਤੇ ਇੱਕ ਦਿਨ ਪਾਰਟੀ ਬਰਬਾਦ ਹੋ ਜਾਏਗੀ।