ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਚੀਨ ਤੇ ਪਾਕਿਸਤਾਨ ਮਿਲਕੇ ਦੇਸ਼ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦਾ ਹੈ ਤੇ ਜੇਕਰ ਮਾਹੌਲ ਖਰਾਬ ਹੁੰਦਾ ਹੈ ਤਾਂ ਸੂਬੇ ਨੂੰ ਇਸਦਾ ਨੁਕਸਾਨ ਪਹੁੰਚੇਗਾ।
ਈਟੀਵੀ ਭਾਰਤ ਨੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਖਾਸ ਗੱਲਬਾਤ ਕੀਤੀ:
ਮੁੱਖ ਮੰਤਰੀ ਪੰਜਾਬ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ?
ਜਵਾਬ: ਭਾਜਪਾ 'ਤੇ ਨਿਸ਼ਾਨਾ ਸਾਧਦੀਆਂ ਹਰੀਸ਼ ਰਾਵਤ ਨੇ ਕਿਹਾ ਕਿ ਭਾਜਪਾ ਦੇ ਮੂੰਹ 'ਚ ਰਾਮ ਰਾਮ ਪਰ ਬਗਲ 'ਚ ਛੁਰੀ ਹੈ ਤੇ ਇੱਕ ਤਰਫ਼ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਰਸਤੇ ਖੁਲ੍ਹੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਸਾਨਾਂ 'ਤੇ ਪੱਥਰਬਾਜ਼ੀ ਕਰਵਾ, ਕਦੇ ਖਾਲਿਸਤਾਨੀ ਅਤੇ ਕਦੇ ਮਾਓਵਾਦੀ ਕਹਿ ਕੇ ਹਮਲੇ ਕਰਵਾਏ ਜਾ ਰਹੇ ਹਨ, ਪਰ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨਾਂ ਨੂੰ ਹੋਰ ਸਮਰਥਨ ਮਿਲ ਰਿਹਾ ਹੈ।
ਲਾਲ ਕਿਲ੍ਹੇ 'ਤੇ ਦਿਖੇ ਆਪ ਅਤੇ ਕਾਂਗਰਸ ਦੇ ਵਰਕਰ?
ਜਵਾਬ: ਹਰੀਸ਼ ਰਾਵਤ ਨੇ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਲਾਲ ਕਿਲ੍ਹੇ ਵਿਖੇ ਉਨ੍ਹਾਂ ਦਾ ਕੋਈ ਵੀ ਵਰਕਰ ਮੌਜੂਦ ਨਹੀਂ ਸੀ ਪਰ ਕਾਂਗਰਸ ਦੇ ਵਰਕਰ ਕਿਸਾਨਾਂ ਦੇ ਪਿਛੇ ਜਰੂਏ ਖੜੇ ਹਨ। ਆਪ ਨੇ ਕਾਂਗਰਸ ਦੇ ਭੱਲਾ ਨਾਮ ਦੇ ਵਰਕਰ 'ਤੇ ਕਾਂਗਰਸ ਨੇ ਮਿਕੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਦੀਪ ਸਿੱਧੂ NIA ਦੀ ਜਾਂਚ 'ਚ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ ਹੈ?
ਜਵਾਬ: ਦੀਪ ਸਿੱਧੂ ਦੀ ਭੂਮਿਕਾ ਹੈ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਪਰ ਜਿਨ੍ਹਾਂ ਲੋਕਾਂ ਨੇ ਦੀਪ ਸਿੱਧੂ ਨੂੰ ਸਮਰਥਨ ਸੀ, ਉਨ੍ਹਾਂ ਵੱਲੋਂ ਸਮਰਥਨ ਵਾਪਿਸ ਲੈ ਲਿਆ ਗਿਆ ਹੈ। ਰਾਵਤ ਨੇ ਗੁਰਦਾਸਪੁਰ ਤੋਂ ਸੰਸਦ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ ਜਦਕਿ ਦੀਪ ਸਿੱਧੂ ਦੇ ਦੋਸਤ ਹੀ ਉਸ ਨੂੰ ਗੁਨਾਹਗਾਰ ਸਾਬਿਤ ਕਰਨ ਲੱਗੇ ਹੋਏ ਹਨ।