ਪੰਜਾਬ

punjab

ETV Bharat / city

ਰਾਜ ਸਭਾ ਤੋਂ ਮਿਲਣ ਵਾਲੀ ਤਨਖਾਹ ਨੂੰ ਲੈਕੇ ਹਰਭਜਨ ਸਿੰਘ ਦਾ ਵੱਡਾ ਬਿਆਨ, ਕਿਹਾ... - Former cricketer Harbhajan Singh

ਹਰਭਜਨ ਸਿੰਘ ਨੇ ਕਿਹਾ ਕਿ ਉਹ ਰਾਜ ਸਭਾ (Rajya Sabha) ਤੋਂ ਮਿਲਣ ਵਾਲੀ ਤਨਖਾਹ ਨੂੰ ਕਿਸਾਨ ਪਰਿਵਾਰ (Farmer family) ਦੀਆਂ ਭੈਣਾਂ ਦੀ ਸਿੱਖਿਆ ਅਤੇ ਭਲਾਈ ਲਈ ਖਰਚ ਕਰਨਗੇ। ਹਰਭਜਨ ਸਿੰਘ (Harbhajan Singh) ਨੇ ਕਿਹਾ ਕਿ ਉਹ ਰਾਸ਼ਟਰ ਦੀ ਬਿਹਤਰੀ ਲਈ ਜੋ ਹੋ ਸਕੇਗਾ, ਜ਼ਰੂਰ ਕਰਣਗੇ।

ਰਾਜ ਸਭਾ ਤੋਂ ਮਿਲਣ ਵਾਲੀ ਤਨਖਾਹ ਨੂੰ ਲੈਕੇ ਹਰਭਜਨ ਸਿੰਘ ਦਾ ਵੱਡਾ ਬਿਆਨ,ਕਿਹਾ...
ਰਾਜ ਸਭਾ ਤੋਂ ਮਿਲਣ ਵਾਲੀ ਤਨਖਾਹ ਨੂੰ ਲੈਕੇ ਹਰਭਜਨ ਸਿੰਘ ਦਾ ਵੱਡਾ ਬਿਆਨ,ਕਿਹਾ...

By

Published : Apr 16, 2022, 1:41 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਤੋਂ ਰਾਜ ਸਭਾ ਮੈਂਬਰ (Member of Rajya Sabha) ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Former cricketer Harbhajan Singh) ਨੇ ਆਪਣੀ ਰਾਜ ਸਭਾ ਦੀ ਤਨਖਾਹ ਨੂੰ ਲੈਕੇ ਵੱਡਾ ਫੈਸਲਾ ਕੀਤਾ ਹੈ।

ਹਰਭਜਨ ਸਿੰਘ ਨੇ ਕਿਹਾ ਕਿ ਉਹ ਰਾਜ ਸਭਾ (Rajya Sabha) ਤੋਂ ਮਿਲਣ ਵਾਲੀ ਤਨਖਾਹ ਨੂੰ ਕਿਸਾਨ ਪਰਿਵਾਰ (Farmer family) ਦੀਆਂ ਭੈਣਾਂ ਦੀ ਸਿੱਖਿਆ ਅਤੇ ਭਲਾਈ ਲਈ ਖਰਚ ਕਰਨਗੇ। ਹਰਭਜਨ ਸਿੰਘ (Harbhajan Singh) ਨੇ ਕਿਹਾ ਕਿ ਉਹ ਰਾਸ਼ਟਰ ਦੀ ਬਿਹਤਰੀ ਲਈ ਜੋ ਹੋ ਸਕੇਗਾ, ਜ਼ਰੂਰ ਕਰਣਗੇ।

ਹਰਭਜਨ ਸਿੰਘ (Harbhajan Singh) ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ (Aam Aadmi Party) ਵਲੋਂ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ (Member of Rajya Sabha from Punjab) ਚੁਣੇ ਗਏ ਹਨ। ਦੱਸ ਦਈਏ ਕਿ ਹਰਭਜਨ ਸਿੰਘ ਨੂੰ ਪੰਜਾਬ ਤੋਂ ਆਪ ਵਲੋਂ ਸੰਸਦ ਮੈਂਬਰ ਬਣਾਉਣ 'ਤੇ ਕਾਫੀ ਬਵਾਲ ਵੀ ਹੋਇਆ ਸੀ। ਕਿਸਾਨ ਅੰਦੋਲਨ (Peasant movement) ਨੂੰ ਲੈ ਕੇ ਵੀ ਭੱਜੀ ਦੀ ਭੂਮਿਕਾ 'ਤੇ ਸਵਾਲ ਚੁੱਕੇ ਜਾ ਰਹੇ ਸਨ ਕਿ ਉਨ੍ਹਾਂ ਨੇ ਖੁੱਲ੍ਹ ਕੇ ਕਿਸਾਨਾਂ ਦੀ ਹਮਾਇਤ ਨਹੀਂ ਕੀਤੀ।

ਜਲੰਧਰ ਦੇ ਰਹਿਣ ਵਾਲੇ ਹਰਭਜਨ ਸਿੰਘ ਦੀ ਪਹਿਲਾਂ ਭਾਜਪਾ 'ਚ ਸ਼ਾਮਲ ਹੋਣ ਦੀ ਚਰਚਾ ਸੀ। ਇਥੋਂ ਤੱਕ ਕਿ ਪੰਜਾਬ ਚੋਣਾਂ 'ਚ ਉਨ੍ਹਾਂ ਨੂੰ ਸੀ.ਐੱਮ. ਫੇਸ ਬਣਾਉਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਨ। ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਉਸ ਸਮੇਂ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਹਰਭਜਨ ਭੱਜੀ ਨਾਲ ਮੁਲਾਕਾਤ ਦੇ ਵੀ ਕਈ ਕਿਆਸ ਲਗਾਏ ਜਾ ਰਹੇ ਸਨ।

ਉਸ ਸਮੇਂ ਪੂਰੀ ਉਮੀਦ ਸੀ ਕਿ ਭੱਜੀ ਕਾਂਗਰਸ ਵਿਚ ਸ਼ਾਮਲ ਹੋਣਗੇ, ਹਾਲਾਂਕਿ ਉਹ ਚੋਣਾਂ ਨਹੀਂ ਲੜਣਾ ਚਾਹੁੰਦੇ ਸਨ। ਇਸ ਤੋਂ ਬਾਅਦ ਅਚਾਨਕ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਅਤੇ ਆਪ ਨੇ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਭੇਜ ਦਿੱਤਾ।

ਹਰਭਜਨ ਸਿੰਘ ਨੇ ਆਪਣਾ ਪਹਿਲਾ ਟੈਸਟ ਮੈਚ 1998 ਵਿਚ ਆਸਟ੍ਰੇਲੀਆ ਖਿਲਾਫ ਖੇਡਿਆ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ 2015 'ਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਉਥੇ ਹੀ ਭੱਜੀ ਨੇ ਆਪਣਾ ਪਹਿਲਾ ਵਨ ਡੇਅ ਮੈਚ ਨਿਊਜ਼ੀਲੈਂਡ ਦੇ ਖਿਲਾਫ 1998 ਵਿਚ ਖੇਡਿਆ ਸੀ। ਉਨ੍ਹਾਂ ਦਾ ਆਖਰੀ ਵਨਡੇਅ ਮੁਕਾਬਲਾ 2015 ਵਿਚ ਸਾਊਥ ਅਫਰੀਕਾ ਦੇ ਖਿਲਾਫ ਸੀ।

ਇਹ ਵੀ ਪੜ੍ਹੋ:ਮਾਨ ਸਰਕਾਰ ਵਲੋਂ ਮੁਫ਼ਤ ਬਿਜਲੀ ਐਲਾਨ 'ਤੇ ਵਿਰੋਧੀਆਂ ਦੇ ਸਵਾਲ

ABOUT THE AUTHOR

...view details