ਚੰਡੀਗੜ੍ਹ: ਟੋਕੀਓ ਓਲੰਪਿਕ ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਪੂਰੇ ਦੇਸ਼ ਚ ਖੁਸ਼ੀ ਮਨਾਈ ਜਾ ਰਹੀ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾਇਆ ਅਤੇ ਕਾਂਸੇ ਦੇ ਤਗਮੇ ਨੂੰ ਆਪਣੇ ਨਾਂ ਕੀਤਾ।
ਜਿੱਥੇ ਭਾਰਤੀ ਹਾਕੀ ਟੀਮ ਦੀ ਜਿੱਤ ਨਾਲ ਪੂਰੇ ਭਾਰਤ ਚ ਜਸ਼ਨ ਮਨਾਏ ਜਾ ਰਹੇ ਹਨ ਉੱਥੇ ਹੀ ਪੰਜਾਬ ਚ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਭਾਰਤ ਪੁਰਸ਼ ਹਾਕੀ ਦੀ ਟੀਮ ਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦੇ ਘਰ ਚ ਖੁਸ਼ੀ ਦਾ ਮਾਹੌਲ ਹੈ।
ਹਾਕੀ ਜਿੱਤਣ ਤੋਂ ਬਾਅਦ ਮਨਦੀਪ ਦੇ ਘਰ ਖੁਸ਼ੀਆਂ ਹਾਕੀ ਜਿੱਤਣ ਤੋਂ ਬਾਅਦ ਮਨਦੀਪ ਦੇ ਘਰ ਖੁਸ਼ੀਆਂ
ਜਲੰਧਰ ਜ਼ਿਲ੍ਹੇ ਦੇ ਹਾਕੀ ਜਿੱਤਣ ਤੋਂ ਬਾਅਦ ਪੂਰੇ ਭਾਰਤ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ। ਉਥੇ ਦੀ ਖਿਡਾਰੀ ਮਨਦੀਪ ਸਿੰਘ ਦੇ ਘਰ ਵੀ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਮਨਦੀਪ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਦੀ ਟੀਮ ਜਿੱਤ ਗਈ ਹੈ।
ਭਾਰਤੀ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਘਰ ਜਿੱਤ ਦੇ ਜਸ਼ਨ ਭਾਰਤੀ ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਘਰ ਜਿੱਤ ਦੇ ਜਸ਼ਨ
ਅੰਮ੍ਰਿਤਸਰ ਜ਼ਿਲ੍ਹੇ ਦੇ ਤਕਰੀਬਨ 41 ਸਾਲਾਂ ਬਾਅਦ ਭਾਰਤ ਦੀ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ 'ਤੇ ਟੋਕੀਓ ਓਲਪਿੰਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਜਿੱਤ ਤੋਂ ਬਾਅਦ ਗੁਰਜੰਟ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਗੁਰਜੰਟ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੱਜ ਜਿੱਤ ਦੀ ਇੰਨੀ ਖੁਸ਼ੀ ਹੈ, ਕਿ ਸਾਡੇ ਧਰਤੀ ’ਤੇ ਪੈਰ ਨਹੀਂ ਲੱਗ ਰਹੇ ਹਨ।
ਖਿਡਾਰੀ ਸਿਮਰਨਜੀਤ ਸਿੰਘ ਦੇ ਘਰ ਜਸ਼ਨ ਖਿਡਾਰੀ ਸਿਮਰਨਜੀਤ ਸਿੰਘ ਦੇ ਘਰ ਜਸ਼ਨ
ਗੁਰਦਾਸਪੁਰ ਜ਼ਿਲ੍ਹੇ ਦਾ ਖਿਡਾਰੀ ਸਿਮਰਨਜੀਤ ਸਿੰਘ ਦੇ ਘਰ ਜਿੱਤ ਤੋਂ ਬਾਅਦ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਿਮਰਨਜੀਤ ਨੇ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ 2 ਗੋਲ ਕੀਤੇ ਹਨ ਅਤੇ ਇੰਡੀਆ ਟੀਮ ਨੂੰ ਕਾਂਸੀ ਤਮਗਾ ਜਿਤਾਇਆ ਹੈ।
ਖਿਡਾਰੀ ਰੁਪਿੰਦਰਪਾਲ ਦੀ ਮਾਂ ਹੋਏ ਭਾਵੁਕ ਜਿੱਤ ਦੀ ਖੁਸ਼ੀ ’ਚ ਖਿਡਾਰੀ ਰੁਪਿੰਦਰਪਾਲ ਦੀ ਮਾਂ ਹੋਏ ਭਾਵੁਕ
ਫਰੀਦਕੋਟ ਵਿਖੇ ਖਿਡਾਰੀ ਰੁਪਿੰਦਰ ਪਾਲ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਲੱਡੂ ਵੰਡ ਖੁਸ਼ੀ ਮਨਾ ਰਿਹਾ ਹੈ। ਇਸ ਦੌਰਾਨ ਖਿਡਾਰੀ ਰੁਪਿੰਦਰਪਾਲ ਦੀ ਮਾਤਾ ਖੁਸ਼ੀ ਵਿੱਚ ਭਾਵੁਕ ਹੋ ਗਏ ਤੇ ਪ੍ਰਮਾਤਮਾਂ ਦਾ ਸ਼ੁਕਰਾਨਾ ਕੀਤਾ।
ਖਿਡਾਰੀ ਸ਼ਮਸ਼ੇਰ ਸਿੰਘ ਦੇ ਘਰ ’ਚ ਖੁਸ਼ੀ ਦਾ ਮਾਹੌਲ ਖਿਡਾਰੀ ਸ਼ਮਸ਼ੇਰ ਸਿੰਘ ਦੇ ਘਰ ’ਚ ਖੁਸ਼ੀ ਦਾ ਮਾਹੌਲ
ਅੰਮ੍ਰਿਤਸਰ ਜ਼ਿਲ੍ਹੇ ’ਚ ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਸ਼ਮਸ਼ੇਰ ਦੇ ਘਰ ਅਟਾਰੀ ਵਿਖੇ ਖੁਸ਼ੀ ਦਾ ਮਾਹੌਲ ਹੈ। ਸ਼ਮਸ਼ੇਰ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਭੰਗੜਾ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਜਿੱਤ ਦੀ ਇੰਨੀ ਖੁਸ਼ੀ ਹੈ ਕਿ ਸਾਡੇ ਧਰਤੀ ’ਤੇ ਪੈਰ ਨਹੀਂ ਲੱਗ ਰਹੇ ਹਨ।
ਇਹ ਵੀ ਪੜੋ: Tokyo Olympics: ਮੈਦਾਨ ਫਤਿਹ ਕਰਨ ਵਾਲੇ ਹਾਕੀ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ