ਬਹਿਬਲਕਲਾਂ ਗੋਲੀਕਾਂਡ 'ਚ ਨਾਮਜਦਾਂ ਦੀ ਅਦਾਲਤ 'ਚ ਪੇਸ਼ੀ - Government of Punjab
ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਦੌਰਾਂਨ ਅੱਜ ਪੰਜਾਬ ਸਰਕਾਰ (Government of Punjab) ਵੱਲੋਂ ਬੇਅਦਬੀ ਅਤੇ ਇਸ ਨਾਲ ਜੁੜੇ ਗੋਲੀਕਾਂਡ ਮਾਮਲਿਆਂ ਦੀ ਪੈਰਵਾਈ ਕਰਨ ਲਈ ਨਿਯੁਕਤ ਕੀਤੇ ਗਏ ਵਕੀਲ RS ਬੈਂਸ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ,
ਚੰਡੀਗੜ੍ਹ:ਬਹਿਬਲਕਲਾਂ ਗੋਲੀਕਾਂਡ ਮਾਮਲੇ ਦੀ ਸੁਣਵਾਈ ਦੌਰਾਂਨ ਅੱਜ ਪੰਜਾਬ ਸਰਕਾਰ (Government of Punjab) ਵੱਲੋਂ ਬੇਅਦਬੀ ਅਤੇ ਇਸ ਨਾਲ ਜੁੜੇ ਗੋਲੀਕਾਂਡ ਮਾਮਲਿਆਂ ਦੀ ਪੈਰਵਾਈ ਕਰਨ ਲਈ ਨਿਯੁਕਤ ਕੀਤੇ ਗਏ ਵਕੀਲ RS ਬੈਂਸ ਫਰੀਦਕੋਟ ਅਦਾਲਤ (Court) ਵਿੱਚ ਪੇਸ਼ ਹੋਏ, ਜਦੋਂਕਿ ਬਚਾਅ ਪੱਖ ਦੇ ਵਕੀਲਾਂ ਵੱਲੋਂ ਉਨ੍ਹਾਂ ਦੇ ਪਬਲਿਕ ਪਰਾਸੀਕਿਉਟਰ ਵਜੋਂ ਪੇਸ਼ ਹੋਣ ਪ੍ਰਗਟਾਇਆ ਇਤਰਾਜ, ਕਿਉਂਕਿ ਐਡਵੋਕੇਟ (Advocate) ਬੈਂਸ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਕਾਇਤ ਕਰਤਾ ਦੇ ਵਕੀਲ ਦੇ ਤੌਰ ‘ਤੇ ਹਾਈ ਕੋਰਟ ਵਿੱਚ ਪੈਰਵਾਈ ਕਰ ਰਹੇ ਹਨ। ਦੂਸਰੇ ਪਾਸੇ ਐਡਵੋਕੇਟ ਬੈਂਸ ਨੇ ਕਿਹਾ ਕਿ ਦੋਸ਼ੀ ਕੇਸ ਨੂੰ ਲੰਬਾ ਖਿਚਣ ਦੇ ਲਈ ਅਜਿਹੇ ਇਤਰਾਜ ਲਗਾ ਰਹੇ ਹਨ। ਮੇਰਾ ਕੰਮ ਪਹਿਲਾਂ ਸ਼ਿਕਾਇਤ ਕਰਤਾ ਦੇ ਵਕੀਲ ਦੇ ਤੌਰ ‘ਤੇ ਵੀ ਉਹੀ ਸੀ ਜੋ ਅੱਜ ਪਬਲਿਕ ਪਰਾਸੀਕਿਉਟਰ ਦੇ ਤੌਰ ‘ਤੇ ਹੈ।