ਚੰਡੀਗੜ੍ਹ: ਪੰਜਾਬ ਪੁਲਿਸ ਵਿਭਾਗ ਵਿੱਚ ਪੰਜਾਬ ਸਰਕਾਰ ਵੱਲੋਂ ਫੇਰ ਬਦਲ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਗੁਰਪ੍ਰੀਤ ਕੌਰ ਦਿਓ ਵਧੀਕ ਡੀਜੀਪੀ ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ਼ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਹੁਕਮ ਡੀ.ਜੀ.ਪੀ ਵੀ.ਕੇ ਭਵਰਾ ਵਲੋਂ ਜਾਰੀ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿਚ ਡੀ.ਜੀ.ਪੀ. ਪੰਜਾਬ ਦਫ਼ਤਰ ਨੇ ਆਈ.ਪੀ.ਐੱਸ. ਰੈਂਕ ਦੇ ਮਹਿਲਾ ਪੁਲਿਸ ਅਧਿਕਾਰੀ ਗੁਰਪ੍ਰੀਤ ਕੌਰ ਦਿਓ ਨੂੰ ਚੀਫ਼ ਵਿਜੀਲੈਂਸ ਅਫ਼ਸਰ ਪੰਜਾਬ ਨਿਯੁਕਤ ਕੀਤਾ ਹੈ। ਉਹਨਾਂ ਦੀ ਨਿਯੁਕਤੀ ਆਈ.ਪੀ.ਐੱਸ. ਅਧਿਕਾਰੀ ਈਸ਼ਵਰ ਸਿੰਘ ਏ.ਡੀ.ਜੀ.ਪੀ. ਕਮ ਡਾਇਰੈਕਟਰ ਵਿਜਲੈਂਸ ਬਿਊਰੋ ਪੰਜਾਬ ਦੀ ਥਾਂ ’ਤੇ ਹੋਈ ਹੈ।