ਚੰਡੀਗੜ੍ਹ: ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Gurnam Singh Chaduni) ਵਲੋਂ ਸੋਸ਼ਲ ਮੀਡੀਆ (Social Media) ' ਤੇ ਇਕ ਵੀਡੀਓ ਪੋਸਟ (Video Post) ਕੀਤੀ ਗਈ ਹੈ, ਜਿਸ ਵਿਚ ਉਹ ਕਿਸਾਨਾਂ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਕਿਸਾਨ ਦਿੱਲੀ-ਹਰਿਆਣਾ (Delhi-Haryana) ਦੀਆਂ ਬਰੂਹਾਂ 'ਤੇ ਬੈਠੇ ਹੋਏ ਹਨ ਤਾਂ ਜੋ ਕੇਂਦਰ ਸਰਕਾਰ (Modi Government) ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ (Agriculture Law) ਰੱਦ ਕਰਵਾਏ ਜਾ ਸਕਣ। ਪਰ ਕੇਂਦਰ ਸਰਕਾਰ ਦੇ ਸਿਰ ਵਿਚ ਜੂੰ ਤੱਕ ਨਹੀਂ ਸਰਕ ਰਹੀ ਹੈ। ਆਪਣੇ ਇਸ ਅੰਦੋਲਨ ਦੌਰਾਨ 700 ਤੋਂ ਵਧੇਰੇ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪ੍ਰਦਰਸ਼ਨ (Protest) ਅਤੇ ਅੰਦਲੋਨ ਕਿਸਾਨਾਂ ਵਲੋਂ ਕੀਤੇ ਜਾ ਚੁੱਕੇ ਹਨ ਅਤੇ ਹੁਣ ਕੱਲ ਸਾਡੀ ਸੰਯੁਕਤ ਕਿਸਾਨ ਮਜ਼ਦੂਰ ਫੈਡਰੇਸ਼ਨ ਜਿਸ ਵਿਚ ਕੱਲ ਤਕਰੀਬਨ 18 ਤੋਂ 19 ਸੰਗਠਨ ਸ਼ਾਮਲ ਹੋਏ ਹਨ, ਜੋ ਰਾਇਲ ਹੋਟਲ ਵਿਚ ਮੌਜੂਦ ਸਨ। ਇਸ ਦੌਰਾਨ ਸੋਨੀਪਤ ਵਿਚ ਮੀਟਿੰਗ ਕੀਤੀ ਗਈ ਸੀ ਅਤੇ ਉਸ ਤੋਂ ਪਹਿਲਾਂ ਹਰਿਆਣਾ ਵਿਚ ਵੀ ਕਰਨਾਲ ਵਿਚ ਕਿਸਾਨਾਂ ਨੇ 30 ਤਰੀਕ ਨੂੰ ਮੀਟਿੰਗ ਕੀਤੀ ਸੀ। ਉਸ ਵਿਚ ਹਰਿਆਣਾ ਦੇ ਵੀ ਕਈ ਸੰਗਠਨ ਸ਼ਾਮਲ ਸਨ। ਕੱਲ੍ਹ ਅਸੀਂ ਜੋ ਫੈਸਲਾ ਕੀਤਾ ਹੈ, ਜਿਸ ਵਿਚ ਹਰਿਆਣਾ, ਯੂ.ਪੀ., ਪੰਜਾਬ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਸੰਗਠਨ ਸ਼ਾਮਲ ਸਨ। ਇਸ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਇਕ ਸਾਲ ਪੂਰਾ ਹੋਣ 'ਤੇ 26 ਨਵੰਬਰ ਨੂੰ ਪੂਰੇ ਦੇਸ਼ ਦੇ ਕਿਸਾਨ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਜਾ ਕੇ ਪੱਕਾ ਮੋਰਚਾ ਲਗਾਇਆ ਜਾਵੇਗਾ ਪਰ ਇਸ ਲਈ ਮੁਲਕ ਦੇ ਲੋਕਾਂ ਦੀ ਰਾਏ ਲੈਣੀ ਜ਼ਰੂਰੀ ਹੈ।
ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਸ਼ੇਅਰ ਕਰਕੇ ਕੀਤੀ ਇਹ ਅਪੀਲ