ਚੰਡੀਗੜ੍ਹ:ਪੰਜਾਬ ਵਿੱਚ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਰਾਜਨੀਤਿਕ ਪਾਰਟੀਆਂ ਵਿੱਚ ਦਲ ਬਦਲ ਝੱਲ ਰਿਹਾ ਹੈ।ਰਾਜਨੀਤਿਕ ਪਾਰਟੀਆਂ ਦੇ ਵਿੱਚ ਨੇਤਾਵਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ।ਉਥੇ ਹੀ ਲੰਬੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਫਰੀਦਕੋਟ ਤੋਂ ਸਾਬਕਾ ਐੱਮਪੀ ਜਗਦੇਵ ਸਿੰਘ ਦੇ ਬੇਟੇ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਿਲ ਹੋ ਗਏ ਹਨ।ਇਸ ਮੌਕੇ ਗੁਰਮੀਤ ਸਿੰਘ ਘੁੱਡੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਵਿਚ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਇਸ ਕਰਕੇ ਉਹ ਆਪ ਪਾਰਟੀ ਜੁਆਇੰਨ (Join) ਕੀਤੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਕੈਂਡੀਡੇਟ
ਗੁਰਮੀਤ ਸਿੰਘ ਖੁੱਡੀਆਂ ਨੇ ਪਾਰਟੀ ਛੱਡਣ ਦਾ ਕਦਮ ਉਸ ਵਕਤ ਚੁੱਕਿਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਪ੍ਰਧਾਨ ਦੇ ਤੌਰ 'ਤੇ ਅਹੁਦਾ ਸਭਾਲ ਰਹੇ ਸੀ।ਦੱਸ ਦੇਈਏ ਕਿ ਇਕ ਮਜ਼ਬੂਤ ਉਮੀਦਵਾਰ ਦੇ ਤੌਰ 'ਤੇ 2017 ਵਿੱਚ ਗੁਰਮੀਤ ਵਿਧਾਨ ਸਭਾ ਚੋਣਾਂ ਲੜਨ ਵਾਲੇ ਸੀ ਪਰ ਆਖਰੀ ਸਮੇਂ ਉਤੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ।ਜਦੋਂ ਕੈਪਟਨ ਉਥੋਂ ਤੋਂ ਚੋਣ ਨਾ ਲੜਨ ਦੇ ਲਈ ਆਏ ਤਾਂ ਗੁਰਮੀਤ ਨੂੰ ਕਵਰਿੰਗ ਕੈਂਡੀਡੇਟ ਦੇ ਤੌਰ 'ਤੇ ਰੱਖਿਆ ਗਿਆ ਸੀ।
ਮੈਨੂੰ ਨਜ਼ਰਅੰਦਾਜ਼ ਕੀਤਾ ਗਿਆ : ਖੂਡੀਆਂ
ਗੁਰਮੀਤ ਸਿੰਘ ਖੁੱਡੀਆਂ ਨੇ ਸਾਲ 2004 ਵਿੱਚ ਕਾਂਗਰਸ ਜੁਆਇੰਨ ਕੀਤੀ ਸੀ।ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਟਿਕਟ ਲੈਣ ਦੇ ਲਈ ਨਹੀਂ ਆਏ।ਉਨ੍ਹਾਂ ਕਿਹਾ ਹੈ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕੋਈ ਅਹੁਦਾ ਜਾਂ ਫਿਰ ਟਿਕਟ ਦੇਣਾ ਚਾਹੁੰਦੀ ਹੈ ਤਾਂ ਉਨ੍ਹਾਂ ਦੀ ਮਰਜੀ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਚ ਵਰਕਰਾਂ ਦਾ ਸਨਮਾਨ ਨਹੀਂ ਹੁੰਦਾ ਸੀ।ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ।ਉਨ੍ਹਾਂ ਨੇ ਕਿਹਾ ਕਿ ਸਤਾਰਾਂ ਸਾਲ ਤੋਂ ਸਾਰਿਆਂ ਨੂੰ ਸਾਥ ਲੈ ਕੇ ਉਹ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੇ ਹਨ।
ਜਿਨ੍ਹਾਂ ਨੂੰ ਟਰੈਕਟਰ ਨਹੀਂ ਚਲਾਉਣਾ ਆਉਂਦਾ ਉਹ ਕੀ ਸਰਕਾਰ ਚਲਾਉਣਗੇ :ਮਾਨ
ਭਗਵੰਤ ਮਾਨ ਨੇ ਕਿਹਾ ਹੈ ਜਿਸ ਨੂੰ ਟਰੈਕਟਰ ਚਲਾਉਣਾ ਨਹੀਂ ਆਉਂਦਾ ਹੈ ਉਹ ਸਰਕਾਰ ਕੀ ਚਲਾਉਣਗੇ।ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਇਸ ਵੱਧ ਕੁੱਝ ਨਹੀਂ ਕਹਿ ਸਕਦਾ ਹੈ।
ਪਾਰਟੀ ਕਿਸੀ ਦੇ ਨਾਲ ਨਹੀਂ ਕਰੇਗੀ ਗੱਠਜੋੜ :ਰਾਘਵ ਚੱਢਾ
ਆਮ ਆਦਮੀ ਪਾਰਟੀ ਪੰਜਾਬ ਦੇ ਕੋ ਇੰਚਾਰਜ ਰਾਘਵ ਚੱਢਾ ਨੇ ਸਾਫ਼ ਕਰ ਦਿੱਤਾ ਕਿ ਕਿਸੇ ਵੀ ਪਾਰਟੀ ਨਾਲ ਕੋਈ ਅਲਾਇੰਸ ਨਹੀਂ ਕਰਾਂਗੇ ਅਤੇ ਆਪਣੇ ਦਮ 'ਤੇ ਚੋਣਾਂ ਲੜੇਗੀ ਪਰ ਜੇਕਰ ਕੋਈ ਦੂਜੀ ਪਾਰਟੀ ਦਾ ਵਿਅਕਤੀ ਪੰਜਾਬ ਦਾ ਭਲਾ ਚਾਹੁੰਦਾ ਹੈ ਸਿਰਫ਼ ਆਪਣਾ ਭਲਾ ਨਹੀਂ ਉਸ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾਏਗਾ।
ਇਹ ਵੀ ਪੜੋ:ਅੰਮ੍ਰਿਤਸਰ ਰੇਲ ਹਾਦਸਾ: ਪੀੜ੍ਹਤਾਂ ਨੂੰ ਨੌਕਰੀ ਦੇ ਹੁਕਮ ਜਾਰੀ