ਚੰਡੀਗੜ੍ਹ: ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰ ਰਹੇ ਸਰਕਾਰੀ ਕਰਮਚਾਰੀਆਂ ਨੂੰ ਹੁਣ ਤੱਕ ਸਿਰਫ ਇੰਤਜ਼ਾਰ ਕਰਨ ਤੋਂ ਕੁਝ ਵੀ ਹੱਥ ਨਹੀਂ ਲੱਗਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਇਜਲਾਸ ਵਿਚ ਬਜਟ ਪੇਸ਼ ਕਰਨ ਤੋਂ ਬਾਅਦ ਕਿਹਾ ਸੀ ਕਿ ਤਨਖਾਹ ਕਮਿਸ਼ਨ ਰਿਪੋਰਟ ਜਲਦ ਲਾਗੂ ਕੀਤੀ ਜਾਵੇਗੀ। ਇਸ ਸਬੰਧ ਚ ਗੁਰਮੇਲ ਸਿੱਧੂ ਨੇ ਕਿਹਾ ਕਿ ਸਾਲ 2019, 2020 ਅਤੇ ਹੁਣ 2021 ਦੇ ਵਿੱਚ ਵੀ ਸਿਰਫ ਸਿਰਫ਼ ਕਰਮਚਾਰੀਆਂ ਨੂੰ ਲਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲਗਾਤਾਰ ਕਰਮਚਾਰੀਆਂ ਨੂੰ ਝੂਠ ਬੋਲ ਰਹੀ ਹੈ।
ਗੁਰਮੇਲ ਸਿੱਧੂ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰਾਂ ਦੇ ਕੰਮ ਲਾਰੇ ਲਾਉਣਾ ਹੁੰਦਾ ਹੈ ਤੇ ਉਹ ਲਾਰੇ ਲਾ ਕੇ ਲੋਕਾਂ ਨੂੰ ਸਿਰਫ ਮੂਰਖ ਬਣਾ ਰਹੇ ਹਨ। ਸਰਕਾਰ ਘਰ-ਘਰ ਰੁਜ਼ਗਾਰ ਦੇਣ ਦੀ ਗੱਲ ਕਰਦੀ ਸੀ ਅਸਲ ’ਚ ਸਰਕਾਰ ਲੋਕਾਂ ਤੋਂ ਰੁਗ਼ਗਾਰ ਖੋਹ ਰਹੀ ਸੀ। ਕੱਚੇ ਮੁਲਾਜ਼ਮ ਜੋ ਭਰਤੀ ਕੀਤੇ ਗਏ ਸੀ ਉਨ੍ਹਾਂ ਦੀਆਂ ਉਮਰਾਂ ਵਾਲੀ ਚਾਲਾਂ ਦਿੱਤੀਆਂ ਗਈਆਂ ਅਤੇ ਸਰਕਾਰ ਲਗਾਤਾਰ ਨਵੇਂ-ਨਵੇਂ ਫਰਮਾਨ ਜਾਰੀ ਕਰ ਕੱਚੇ ਮੁਲਾਜ਼ਮਾਂ ਨੂੰ ਕੱਢ ਰਹੀ ਹੈ।