ਪੰਜਾਬ

punjab

By

Published : Feb 1, 2020, 11:33 PM IST

ETV Bharat / city

'ਜਸਵੰਤ ਸਿੰਘ ਕੰਵਲ ਹਮੇਸ਼ਾ ਪੰਜਾਬੀਅਤ ਦੇ ਰਹੇ'

ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ 100 ਸਾਲ ਦੀ ਉਮਰ ਪੂਰੀ ਕਰ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੂੰ ਵੱਖ-ਵੱਖ ਹਸਤੀਆਂ ਸ਼ਰਧਾਜਲੀ ਭੇਟ ਕਰ ਰਹੀਆਂ ਹਨ। ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਆਪਣਾ ਬਚਪਨ ਚੇਤੇ ਕੀਤਾ।

Gurbhej Singh Guraya news
ਫ਼ੋਟੋ

ਚੰਡੀਗੜ੍ਹ: ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੇਖਕ ਜਸਵੰਤ ਸਿੰਘ ਕੰਵਲ ਦੇ ਦੇਹਾਂਤ ਕਾਰਨ ਸਾਹਿਤ ਪ੍ਰੇਮੀ ਸੋਗ ਜ਼ਾਹਿਰ ਕਰ ਰਹੇ ਹਨ। ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਜਲੀ ਦਿੰਦੀਆਂ ਆਪਣਾ ਬਚਪਨ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਕੰਵਲ ਪਹਿਲੇ ਲੇਖਕ ਨੇ ਜੋ ਪੂਰੀ ਇੱਕ ਸਦੀ ਵੇਖ ਕੇ ਗਏ ਹਨ। ਉਨ੍ਹਾਂ ਦੀ ਵਿਚਾਰਧਾਰਾ ਦਾ ਅਕਸਰ ਵਿਰੋਧ ਵੀ ਹੁੰਦਾ ਰਿਹਾ ਪਰ ਉਨ੍ਹਾਂ ਦੀ ਵਿਚਾਰਧਾਰਾ ਹਮੇਸ਼ਾ ਪੰਜਾਬੀਅਤ ਹੀ ਰਹੀ ਹੈ।

ਵੇਖੋ ਵੀਡੀਓ

ਗੁਰਭੇਜ ਸਿੰਘ ਗੁਰਾਇਆ ਨੇ ਇਹ ਵੀ ਕਿਹਾ ਕਿ ਉਹ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਪੜ੍ਹ ਕੇ ਹੀ ਉਹ ਵੱਡੇ ਹੋਏ ਹਨ। ਪਿੰਡਾਂ 'ਚ ਜਦੋਂ ਟੀਵੀ ਆਇਆ ਤਾਂ 'ਮੜੀ ਦਾ ਦੀਵਾ' ਨਾਟਕ ਨੂੰ ਬਹੁਤ ਪਸੰਦ ਕੀਤਾ ਗਿਆ। 'ਮੜੀ ਦਾ ਦੀਵਾ' ਜਸਵੰਤ ਸਿੰਘ ਕੰਵਲ ਦੀ ਸਭ ਤੋਂ ਅਹਿਮ ਰਚਨਾ ਰਹੀ ਹੈ। ਜ਼ਿਕਰਯੋਗ ਹੈ ਕਿ ਜਸਵੰਤ ਦੀ ਕੰਵਲ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਵਿਖੇ 1 ਫ਼ਰਵਰੀ ਨੂੰ ਕੀਤਾ ਗਿਆ।

ABOUT THE AUTHOR

...view details