ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿਆਸਤ 'ਚ ਭੂਚਾਲ ਆ ਗਿਆ। ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਕੈਪਟਨ ਸਿੰਘ ਅਮਰਿੰਦਰ ਨੂੰ ਕਰੜੇ ਹੱਥੀਂ ਲਿਆ ਜਾ ਰਿਹਾ ਉਥੇ ਹੀ ਕਾਂਗਰਸੀ ਸਾਂਸਦ ਮਨੀਸ਼ ਤਿਵਾੜੀ ਨੇ ਇੱਕ ਟਵੀਟ ਕੀਤਾ ਜਿਸਦੇ ਵਿੱਚ ਇੱਕ ਲਾਇਨ ਚ ਹੀ ਲਿਖੀਆ 'This was the Congress !' ਇਹ ਸੀ ਕਾਂਗਰਸ ! ਨਾਲ ਹੀ ਤਿਵਾੜੀ ਨੇ 2 ਤਸਵੀਰਾਂ ਵੀ ਸਾਝੀਆਂ ਕੀਤੀਆਂ।
ਜ਼ਿਕਰਯੋਗ ਹੈ ਕਿ ਹੁਣ ਕਾਂਗਰਸ ਲਈ ਵੱਡੀ ਚੁਣੌਤੀ ਬਣ ਗਿਆ ਕਿ ਹੁਣ ਮੁੱਖ ਮੰਤਰੀ ਚਿਹਰੇ ਵਜੋਂ ਕਿਸ ਦੀ ਚੋਣ ਕੀਤੀ ਜਾਂਦੀ ਹੈ। ਉਧਰ ਹਾਈਕਮਾਨ ਵਲੋਂ ਬਣਾਈ ਕਮੇਟੀ ਵਲੋਂ ਸੀਐਲਪੀ ਦੀ ਮੀਟਿੰਗ ਸੱਦੀ ਗਈ ਸੀ, ਜਿਸ 'ਚ ਦੋ ਮਤੇ ਪਾਸ ਕੀਤੇ ਗਏ। ਉਸ 'ਚ ਪਹਿਲੇ ਮਤੇ 'ਚ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਦਾ ਧੰਨਵਾਦ ਕੀਤਾ ਗਿਆ।
ਉਥੇ ਹੀ ਦੂਜੇ ਮਤੇ 'ਚ ਨਵੇਂ ਮੁੱਖ ਮੰਤਰੀ ਲਈ ਨਾਮ ਚੁਣੇ ਗਏ , ਜਿਸ 'ਤੇ ਪਾਰਟੀ ਹਾਈਕਮਾਨ ਮੋਹਰ ਲਗਾਏਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਕਮੇਟੀ ਨਿਗਰਾਣ ਅਜੈ ਮਾਨਕ ਅਤੇ ਹਰੀਸ਼ ਚੌਧਰੀ ਚੰਡੀਗੜ੍ਹ ਹੀ ਰੁਕਣਗੇ ਅਤੇ ਕੱਲ੍ਹ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਤੋਂ ਬਾਅਦ ਹੀ ਉਹ ਮੁੜ ਪਰਤਣਗੇ।