ਚੰਡੀਗੜ੍ਹ: ਇੱਕ ਪਤੀ ਵੱਲੋਂ ਪਤਨੀ ਦੇ ਅੱਤਿਆਚਾਰ ਤੋਂ ਤੰਗ ਹੋ ਕੇ ਪੰਜਾਬ ਹਰਿਆਣਾ ਹਾਈਕੋਰਟ (Punjab Haryana High Court) ਦਾ ਰੁੱਖ ਕੀਤਾ ਗਿਆ ਸੀ। ਪਤੀ ਨੂੰ ਰਾਹਤ ਦਿੰਦਿਆਂ ਹਾਈ ਕੋਰਟ ਨੇ ਦੋਵਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਫੈਮਿਲੀ ਕੋਰਟ (Family Court) ਦੇ ਤਲਾਕ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਤਨੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਤੀ ਨੇ ਆਪਣੀ ਪਤਨੀ ‘ਤੇ ਇਲਜ਼ਾਮ ਲਾਗਏ ਸਨ ਕਿ ਉਸ ਦੀ ਪਤਨੀ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੀ ਹੈ।
ਪੀੜਤ ਪਤੀ 50 ਫੀਸਦ ਅਪਾਹਿਜ ਹੈ, ਪਤੀ ਮੁਤਾਬਿਕ ਉਨ੍ਹਾਂ ਦਾ ਵਿਆਹ 2012 ਵਿੱਚ ਹੋਇਆ ਸੀ ਤੇ ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਵਤੀਰਾ ਬਹੁਤ ਹੀ ਮਾੜਾ ਹੈ ਹਾਲਾਂਕਿ ਪਤੀ ਵੱਲੋਂ ਆਪਣੀ ਪਤਨੀ ਦੇ ਸੁਭਾਅ ਬਦਲਣ ਦੀ ਉਮੀਦ ਨਾਲ ਰਿਸ਼ਤੇ ਨੂੰ ਨਿਭਾਇਆ ਜਾ ਰਿਹਾ ਸੀ, ਪਰ ਪਤਨੀ ਦੇ ਸੁਭਾਅ ਵਿੱਚ ਕੋਈ ਬਦਲਆ ਨਾ ਹੋਣ ਕਰਕੇ ਉਸ ਦਾ ਆਪਣੇ ਪਤੀ ‘ਤੇ ਤਸ਼ੱਦਦ ਦਿਨੋ-ਦਿਨ ਵੱਧ ਰਿਹਾ ਸੀ। ਜਿਸ ਕਰਕੇ ਪਤੀ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ।
ਇਸ ਮਾਮਲੇ 'ਚ ਪਤੀ ਦੀ ਪਟੀਸ਼ਨ' ਤੇ ਹਿਸਾਰ ਦੀ ਫੈਮਿਲੀ ਕੋਰਟ ਨੇ ਪਤਨੀ ਦੇ ਸੁਭਾਅ ਨੂੰ ਜ਼ਾਲਮ ਮੰਨਦੇ ਹੋਏ 27 ਅਗਸਤ 2019 ਨੂੰ ਤਲਾਕ ਦੇ ਦਿੱਤਾ ਸੀ। ਪਤੀ ਨੇ ਹਾਈ ਕੋਰਟ ਨੂੰ ਦੱਸਿਆ, ਪਤਨੀ ਦੇ ਦੁਰਵਿਹਾਰ ਕਰਕੇ ਉਸ ਦਾ ਪਰਿਵਾਰ ਵੀ ਉਸ ਤੋਂ ਅਲੱਗ ਹੋ ਗਿਆ ਹੈ।