ਚੰਡੀਗੜ੍ਹ:ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਲਈ ਵੱਡੇ ਫੈਸਲੇ ਅਤੇ ਐਲਾਨ ਕਰ ਰਹੀ ਹੈ। ਇਸੇ ਤਹਿਤ 26 ਜੂਨ ਨੂੰ ਸੂਬੇ ਦੇ ਸਮੂਹ ਪਿੰਡਾਂ ਵਿੱਚ ਗ੍ਰਾਮ ਸਭਾ ਇਜਲਾਸ ਬੁਲਾਏ ਜਾਣਗੇ।
ਇਹ ਹੁਕਮ ਪੰਜਾਬ ਦੇ ਵੱਡੇ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੇ ਹਨ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਆਪਣਾਉਣ ਦਾ ਸਪੱਸ਼ਟ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਗ੍ਰਾਮ ਸਭਾ ਇਜਲਾਸ ਸਾਲ ਵਿਚ ਚਾਰ ਵਾਰੀ ਕਰਵਾਇਆ ਜਾਵੇਗਾ, ਇਹ ਪਿੰਡਾਂ ਦੀ ਵਿਧਾਨ ਸਭਾ ਹੈ। ਜਿਸ ਵੱਲ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਪੰਚ ਪਿੰਡ ਦਾ ਵਿਕਾਸ ਨਹੀਂ ਕਰ ਰਿਹਾ ਹੈ, ਇਜਲਾਸ ਵਿਚ ਉਸ ਨੂੰ ਬਦਲਣ ਦਾ ਵੀ ਫੈਸਲਾ ਲਿਆ ਜਾ ਸਕਦਾ ਹੈ। ਇਸ ਵਿਚ ਪਿੰਡਾਂ ਦੇ ਲੋਕ ਤੈਅ ਕਰਨਗੇ ਕਿ ਗ੍ਰਾਂਟ ਕਿਥੇ ਖਰਚ ਕਰਨੀ ਹੈ।