ਚੰਡੀਗੜ੍ਹ:ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਗਿਆ ਹੈ। ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਇਥੇ ਜਾਰੀ ਦੋ ਵੱਖ-ਵੱਖ ਹੁਕਮਾਂ ਵਿੱਚ ਜਿੱਥੇ 18 ਪੀਪੀਐਸ ਅਫਸਰਾਂ ਦੀਆੰ ਬਦਲੀਆਂ ਕੀਤੀਆਂ ਹਨ, ਉਥੇ ਹੀ 19 ਆਈਪੀਐਸ ਅਫਸਰ ਵੀ ਬਦਲ ਦਿੱਤੇ ਹਨ (Govt. transfered IPS and PPS officers)। ਇਨ੍ਹਾਂ ਵਿੱਚ ਛੇ ਜਿਲ੍ਹਾ ਪੁਲਿਸ ਮੁਖੀਆਂ ਨੂੰ ਵੀ ਇਧਰੋਂ ਉਧਰ ਕੀਤਾ ਗਿਆ ਹੈ।(SSP Khanna and Kapurthala transfered)
ਵੱਡੇ ਪੱਧਰ ’ਤੇ ਪੁਲਿਸ ਅਫਸਰ ਬਦਲੇ ਏਕੇ ਪਾਂਡੇ ਨੂੰ ਮਿਲੀ ਤਰੱਕੀ
ਇਥੇ ਜਾਰੀ ਹੁਕਮ ਵਿੱਚ ਜਿਥੇ ਏਡੀਜੀਪੀ ਮਨੁੱਖੀ ਅਧਿਕਾਰ ਕਮਿਸ਼ਨ ਪੀ.ਚੰਦਰ ਸ਼ੇਖਰ ਨੂੰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਲਗਾ ਦਿੱਤਾ ਗਿਆ ਹੈ, ਉਥੇ ਹੀ ਆਈਜੀ ਏ.ਕੇ.ਪਾਂਡੇ ਨੂੰ ਤੋਹਫਾ ਵੀ ਦਿੱਤਾ ਗਿਆ ਹੈ। ਪਾਂਡੇ ਨੂੰ ਤਰੱਕੀ ਦੇ ਕੇ ਏਡੀਜੀਪੀ ਬਣਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਪੈਸ਼ਲ ਪ੍ਰੋਟੈਕਸ਼ਨ ਸੈਲ (ਐਸਪੀਯੂ) ਵਿੱਚ ਹੀ ਆਈਜੀ ਦੀ ਥਾਂ ਏਡੀਜੀਪੀ ਤਾਇਨਾਤ ਕਰ ਦਿੱਤਾ ਗਿਆ ਹੈ।
ਖੰਨਾ ਦੇ ਐਸਐਸਪੀ ਨੂੰ ਬਦਲਿਆ
ਇਥੇ ਇਹ ਗੱਲ ਜਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਲੁਧਿਆਣਾ ਕੋਰਟ ਬੰਬ ਬਲਾਸਟ (Ludhiana court bob blast) ਹੋਇਆ ਸੀ। ਇਸ ਪਿੱਛੋਂ ਇਹ ਮਸਲਾ ਕਾਫੀ ਗੰਭੀਰ ਬਣਿਆ ਹੋਇਆ ਹੈ। ਇਸ ਬੰਬ ਧਮਾਕੇ ਦੇ ਤਾਰ ਵਿਦੇਸ਼ਾਂ ਤੱਕ ਜੁੜੇ ਹੋਏ ਹਨ ਤੇ ਬੰਬ ਧਮਾਕੇ ਦੌਰਾਨ ਮਾਰੇ ਗਏ ਵਿਅਕਤੀ ਦੀ ਪਛਾਣ ਪੰਜਾਬ ਪੁਲਿਸ ਦੇ ਮੁਲਾਜਮ ਗਗਨਦੀਪ ਵਜੋਂ ਹੋਈ ਸੀ ਤੇ ਉਹ ਖੰਨਾ ਵਿਖੇ ਤਾਇਨਾਤ ਰਿਹਾ ਸੀ। ਇਹ ਗੱਲ ਜਾਂਚ ਵਿੱਚ ਸਾਹਮਣੇ ਆਈ ਸੀ। ਹੁਣ ਵੱਡੇ ਪੱਧਰ ’ਤੇ ਪੁਲਿਸ ਬਦਲੀਆਂ ਵਿੱਚ ਖੰਨਾ ਦੇ ਐਸਐਸਪੀ ਨੂੰ ਵੀ ਬਦਲ (Khanna SSP transfered) ਦਿੱਤਾ ਗਿਆ ਹੈ।
ਕਪੂਰਥਲਾ ਦੇ ਐਸਐਸਪੀ ਦੀ ਵੀ ਬਦਲੀ
ਇਨ੍ਹਾਂ ਬਦਲੀਆਂ ਵਿੱਚ ਹੀ ਦੂਜੀ ਵੱਡੀ ਬਦਲੀ ਇਹ ਵੀ ਮੰਨੀ ਜਾ ਰਹੀ ਹੈ ਕਿ ਸਰਕਾਰ ਨੇ ਕਪੂਰਥਲਾ ਦੇ ਐਸਐਸਪੀ ਨੂੰ ਵੀ ਬਦਲ ਦਿੱਤਾ (Kapurthala SSP transfered) ਹੈ। ਕਪੂਰਥਲਾ ਦੇ ਇੱਕ ਪਿੰਡ ਵਿੱਚ ਬੇਅਦਬੀ ਦੀ ਕੋਸ਼ਿਸ਼ ਦਾ ਦੋਸ਼ ਲੱਗਿਆ ਸੀ ਤੇ ਇੱਕ ਵਿਅਕਤੀ ਨੂੰ ਮੌਕੇ ’ਤੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਗੁਰਦੁਆਰੇ ਦੇ ਗ੍ਰੰਥੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਕਪੂਰਥਲਾ ਦੇ ਐਸਐਸਪੀ ਦੀ ਬਦਲੀ ਕਰ ਦਿੱਤੀ ਗਈ ਹੈ।
ਖੰਨਾ ਅਤੇ ਕਪੂਰਥਲਾ ਦੇ ਐਸਐਸਪੀ ਵੀ ਸ਼ਾਮਲ ਇਹ ਵੀ ਪੜ੍ਹੋ:ਭਿਵਾਨੀ: ਪਹਾੜ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ, 10 ਲੋਕਾਂ ਦੇ ਦਬੇ ਹੋਣ ਦਾ ਖਦਸ਼ਾ