ਕੇਂਦਰ ਸਰਕਾਰ ਵਿਸ਼ੇਸ਼ ਇਜਲਾਸ ਸੱਦ ਖੇਤੀ ਕਾਨੂੰਨ ਜਲਦ ਤੋਂ ਜਲਦ ਰੱਦ ਕਰੇ: ਅਕਾਲੀ ਦਲ - ਕਿਸਾਨੀ ਮੁੱਦੇ
ਕਿਸਾਨੀ ਮੁੱਦੇ ’ਤੇ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨਾਲ ਈ ਟੀਵੀ ਭਾਰਤ ਦੀ ਟੀਮ ਦੁਆਰਾ ਵਿਸ਼ੇਸ ਗੱਲਬਾਤ ਕੀਤੀ ਗਈ। ਇਸ ਦੌਰਾਨ ਬਰਾੜ ਨੇ ਕੇਂਦਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਗੱਲਬਾਤ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਸ਼ਗੂਫ਼ਾ ਛੱਡ ਕੇ ਕੇਂਦਰ ਸਰਕਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਰਕਾਰ ਸਹੀ ਅਤੇ ਕਿਸਾਨ ਗ਼ਲਤ।
ਤਸਵੀਰ
ਚੰਡੀਗੜ੍ਹ:ਕਿਸਾਨੀ ਮੁੱਦੇ ’ਤੇ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨਾਲ ਈ ਟੀਵੀ ਭਾਰਤ ਦੀ ਟੀਮ ਦੁਆਰਾ ਵਿਸ਼ੇਸ ਗੱਲਬਾਤ ਕੀਤੀ ਗਈ। ਇਸ ਦੌਰਾਨ ਬਰਾੜ ਨੇ ਕੇਂਦਰ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਗੱਲਬਾਤ ਦੌਰਾਨ ਚਰਨਜੀਤ ਸਿੰਘ ਬਰਾੜ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਸ਼ਗੂਫ਼ਾ ਛੱਡ ਕੇ ਕੇਂਦਰ ਸਰਕਾਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਰਕਾਰ ਸਹੀ ਅਤੇ ਕਿਸਾਨ ਗ਼ਲਤ। ਉਨ੍ਹਾਂ ਇਸ ਗੱਲ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਅਮਰਜੈਂਸੀ ਇਜਲਾਸ ਸੱਦ ਕੇ ਕਾਨੂੰਨ ਖ਼ਾਰਜ ਕੀਤੇ ਜਾਣੇ ਚਾਹੀਦੇ ਹਨ ।