ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਸੂਬੇ 'ਚ ਲਗਾਈਆਂ ਗਈਆਂ ਪਬੰਦੀਆਂ ਦੀ ਮਿਆਦ ਨੂੰ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਕਰ ਦਿੱਤੇ ਗਏ ਹਨ। ਸਿਹਤ ਵਿਭਾਗ ਨੂੰ ਨਾਭਾ ਓਪਨ ਜੇਲ੍ਹ ਵਿਖੇ 44 ਔਰਤਾਂ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਕੈਦੀਆਂ ਸਣੇ 45 ਵਰ੍ਹਿਆਂ ਦੀ ਉਮਰ ਹੱਦ ਪਾਰ ਵਾਲੇ ਲੋਕਾਂ ਲਈ ਵੀ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਪਬੰਦੀਆਂ ਲਗਾਉਣ ਦੀ ਬਜਾਏ ਸਿਹਤ ਸਹੂਲਤਾਂ ਦੇਵੇ ਸਰਕਾਰ: ਚੀਮਾ - Govt should provide health facilities
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਸੂਬੇ 'ਚ ਲਗਾਈਆਂ ਗਈਆਂ ਪਬੰਦੀਆਂ ਦੀ ਮਿਆਦ ਨੂੰ 10 ਅਪ੍ਰੈਲ ਤੱਕ ਵਧਾਉਣ ਦੇ ਹੁਕਮ ਕਰ ਦਿੱਤੇ ਗਏ ਹਨ। ਸਿਹਤ ਵਿਭਾਗ ਨੂੰ ਨਾਭਾ ਓਪਨ ਜੇਲ੍ਹ ਵਿਖੇ 44 ਔਰਤਾਂ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਕੈਦੀਆਂ ਸਣੇ 45 ਵਰ੍ਹਿਆਂ ਦੀ ਉਮਰ ਹੱਦ ਪਾਰ ਵਾਲੇ ਲੋਕਾਂ ਲਈ ਵੀ ਵਿਸ਼ੇਸ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
![ਪਬੰਦੀਆਂ ਲਗਾਉਣ ਦੀ ਬਜਾਏ ਸਿਹਤ ਸਹੂਲਤਾਂ ਦੇਵੇ ਸਰਕਾਰ: ਚੀਮਾ ਪਬੰਦੀਆਂ ਲਗਾਉਣ ਦੀ ਬਜਾਏ ਸਿਹਤ ਸਹੂਲਤਾਂ ਦੇਵੇ ਸਰਕਾਰ: ਚੀਮਾ](https://etvbharatimages.akamaized.net/etvbharat/prod-images/768-512-11215942-thumbnail-3x2-fsdf.jpg)
ਉੱਥੇ ਹੀ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੀ ਪਬੰਦੀਆਂ ਲਗਾਉਣ ਨਾਲ ਕੋਈ ਹੱਲ ਨਹੀਂ ਨਿਕਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਹਤ ਵਿਭਾਗ ਨੂੰ ਸੁਧਾਰਨਾ ਪਵੇਗਾ।
ਹਰਪਾਲ ਸਿੰਘ ਚੀਮਾ ਨੇ ਇਹ ਵੀ ਕਿਹਾ ਕਿ ਹੁਣ ਤੱਕ ਸੂਬੇ ਵਿੱਚ ਨਵੇਂ ਹਸਪਤਾਲ ਬਣ ਜਾਣੇ ਚਾਹੀਦੇ ਸੀ ਅਤੇ ਸਿਹਤ ਸਹੂਲਤਾਂ ਵੀ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਤਕਰੀਬਨ ਇੱਕ ਸਾਲ ਹੋ ਚੁੱਕੀ ਹੈ, ਪਰ ਸੂਬੇ ਦੇ ਲੋਕ ਹਾਲੇ ਵੀ ਸਿਹਤ ਸਹੂਲਤਾਂ ਤੋਂ ਵਾਂਝੇ ਹਨ, ਕਿਉਂਕਿ ਨਾ ਤਾਂ ਹੁਣ ਤੱਕ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਨਾ ਹੀ ਨਰਸਾਂ ਪੂਰੀਆਂ ਹਨ ਅਤੇ ਨਾ ਹੀ ਕੋਈ ਹਸਪਤਾਲਾਂ ਨੂੰ ਵਧੀਆ ਇਨਫਰਾਸਟਰੱਕਚਰ ਮਿਲਿਆ ਹੈ।