ਚੰਡੀਗੜ੍ਹ: ਪੰਜਾਬ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਬਾਜਵਾ ਨੇ ਆਪਣੀ ਇਸ ਚਿੱਠੀ ਵਿੱਚ ਮੰਗ ਕੀਤੀ ਹੈ ਕਿ ਕੋਰੋਨਾ ਸਕੰਟ ਦੌਰਾਨ ਪੰਜਾਬ ਸਰਕਾਰ ਕਾਟੇਜ ਅਤੇ ਲਘੂ ਉਦਯੋਗ ਨੂੰ ਕੰਮ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਜਾਵੇ।
ਸਰਕਾਰ ਕਾਟੇਜ ਤੇ ਲਘੂ ਉਦਯੋਗਾਂ ਨੂੰ ਕੰਮ ਕਰਨ ਦੀ ਦੇਵੇ ਇਜ਼ਾਜਤ: ਬਾਜਵਾ ਉਨ੍ਹਾਂ ਇਸੇ ਨਾਲ ਸਰਕਾਰ ਤੋਂ ਮੰਗ ਕੀਤੀ ਕਿ ਵਪਾਰੀ, ਕਾਟੇਜ, ਲਘੂ ਉਦਯੋਗ, ਦਫਤਰਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਬਿਜਲੀ ਦੇ ਸਥਿਰ ਚਾਰਜ ਤੋਂ ਛੂਟ ਦਿੱਤੀ ਜਾਵੇ। ਆਪਣੀ ਇਸ ਚਿੱਠੀ ਰਾਹੀ ਬਾਜਵਾ ਨੇ ਮੁੱਖ ਮੰਤਰੀ ਨੂੰ ਪਹਿਲਾ ਲਿਖੀ ਚਿੱਠੀ ਦੀ ਵੀ ਯਾਦ ਤਾਜ਼ਾ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾ ਵੀ ਇੱਕ ਚਿੱਠੀ ਇਸ ਸੰਦਰਭ ਵਿੱਚ ਲਿਖ ਚੁੱਕੇ ਹਨ।
ਸਰਕਾਰ ਕਾਟੇਜ ਤੇ ਲਘੂ ਉਦਯੋਗਾਂ ਨੂੰ ਕੰਮ ਕਰਨ ਦੀ ਦੇਵੇ ਇਜ਼ਾਜਤ: ਬਾਜਵਾ ਬਾਜਵਾ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਸਰਕਾਰ ਲਘੂ ਉਦਯੋਗਾਂ ਨੂੰ ਵੀ ਵੱਡੇ ਤੇ ਦਰਮਿਆਨੇ ਉਦਯੋਗਾਂ ਵਾਂਗ ਕੰਮ ਕਰਨ ਲਈ ਨੀਤੀ ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਇਹ ਉਦਯੋਗ ਵੱਡੇ ਉਦਯੋਗਾਂ ਦੀਆਂ ਸਹਾਇਕ ਇਕਾਈਆਂ ਹਨ ਅਤੇ ਇਨ੍ਹਾਂ ਨਾਲ ਬਹੁਤ ਸਾਰੇ ਪਰਿਵਾਰਾਂ ਦੀ ਰੋਜੀ ਰੋਟੀ ਜੁੜੀ ਹੋਈ ਹੈ।
ਇਸੇ ਨਾਲ ਹੀ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਸੂਬੇ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਜੇਕਰ ਸਰਕਾਰ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਵੱਲ ਧਿਆਨ ਦਿੰਦੀ ਹੈ ਤਾਂ ਸਰਕਾਰ ਦਾ ਅਕਸ ਸਾਰੇ ਵਰਗਾਂ ਵਿੱਚ ਚੰਗਾ ਹੋਵੇਗਾ।