ਚੰਡੀਗੜ੍ਹ:ਪੰਜਾਬ ਦੀ ਮਾਨ ਸਰਕਾਰ ਪੰਜਾਬ ਦੇ ਵਿਕਾਸ ਨੂੰ ਲੈ ਕੇ ਕਈ ਵੱਡੇ ਵੱਡੇ ਕਦਮ ਚੁੱਕ ਰਹੀ ਹੈ। ਇਸੇ ਦੇ ਚੱਲਦੇ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਆਪਣੀਆਂ ਟਰੇਨਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਜਲਦ ਹੀ ਰੇਲਵੇ ਤੋਂ ਤਿੰਨ ਮਾਲ ਗੱਡੀਆਂ ਖਰੀਦਣ ਦੀ ਗੱਲ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਤਿੰਨ ਟਰੇਨਾ ਖਰੀਦਣ ਨੂੰ ਤਿਆਰ ਸਰਕਾਰ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵਿਜ਼ਨ ਪੰਜਾਬ ਪ੍ਰੋਗਰਾਮ ਦੌਰਾਨ ਵੱਖ-ਵੱਖ ਕੰਪਨੀਆਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰੇਲਵੇ ਦੀ ਇੱਕ ਸਕੀਮ ਹੈ ਜਿਸ ਵਿੱਚ ਉਹ 3 ਫੀਸਦ ਉੱਤੇ ਲੋਨ ਦੇ ਦਿੰਦੀ ਹੈ। 350 ਕਰੋੜ ਦੀ ਇੱਕ ਮਾਲਗੱਡੀ ਮਿਲ ਜਾਂਦੀ ਹੈ। ਇੰਡਸਟਰੀ ਵਾਲੇ ਸਾਡੇ ਨਾਲ ਮਿਲ ਕੇ ਗੱਲ ਕਰਨ। ਉਨ੍ਹਾਂ ਕਿਹਾ ਕਿ ਉਹ ਤਿੰਨ ਟਰੇਨਾਂ ਖਰੀਦ ਲੈਣਗੇ।
ਪੰਜਾਬ ਬਣੇਗਾ ਪਹਿਲਾ ਸੂਬਾ:ਦੱਸ ਦਈਏ ਕਿ ਸੀਐੱਮ ਮਾਨ ਨੇ ਕਿਹਾ ਹੈ ਕਿ ਟਰੇਨਾਂ ਨੂੰ ਖਰੀਦਣ ਦੇ ਨਾਲ ਇਸਦਾ ਨਾਂ ਪੰਜਾਬ ਆਨ ਵ੍ਹੀਲਜ਼ ਹੋਵੇਗਾ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸਦੀਆਂ ਆਪਣੀਆਂ ਮਾਲਗੱਡੀਆਂ ਹੋਣਗੀਆਂ। ਇਸ ਵਿੱਚ ਇੰਡਸਟਰੀ ਵਾਲਿਆਂ ਦੇ ਆਪਣੇ ਰੈਕ ਹੋਣਗੇ।