ਚੰਡੀਗੜ੍ਹ: ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮਿਉਂਸਿਪਲ ਕੌਂਸਲ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀ ਚੋਣਾਂ ਵਿੱਚ ਹੋਈ ਹਿੰਸਕ ਝੜਪਾਂ ਨੂੰ ਲੈ ਕੇ ਕਾਂਗਰਸ ਸਰਕਾਰ ਸਣੇ ਸੂਬੇ ਦੇ ਚੋਣ ਕਮਿਸ਼ਨ ਅਫ਼ਸਰ 'ਤੇ ਨਿਸ਼ਾਨੇ ਸਾਧੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਬਹੁਤ ਥਾਵਾਂ ਤੇ ਹੋਈਆਂ ਘਟਨਾਵਾਂ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਹੈ। ਪਰ ਜਿਸ ਹਲਕੇ ਵਿੱਚ ਗੁੰਡਾਗਰਦੀ ਦੀਆਂ ਵੀਡੀਓ ਸੋਸ਼ਲ ਮੀਡੀਆ ਰਾਹੀਂ ਪਬਲਿਕ ਡੋਮੇਨ ਵਿੱਚ ਆ ਗਈਆਂ। ਉਨ੍ਹਾਂ ਤਿੰਨ ਥਾਵਾਂ ਉੱਪਰ ਮੁੜ ਚੋਣ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਲੋਕਲ ਚੋਣਾਂ 'ਚ ਸਰਕਾਰ ਨੇ ਰੱਜ ਕੇ ਕੀਤੀ ਧੱਕੇਸ਼ਾਹੀ: ਅਰੋੜਾ
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਮਿਉਂਸਿਪਲ ਕੌਂਸਲ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀ ਚੋਣਾਂ ਵਿੱਚ ਹੋਈ ਹਿੰਸਕ ਝੜਪਾਂ ਨੂੰ ਲੈ ਕੇ ਕਾਂਗਰਸ ਸਰਕਾਰ ਸਣੇ ਸੂਬੇ ਦੇ ਚੋਣ ਕਮਿਸ਼ਨ ਅਫ਼ਸਰ 'ਤੇ ਨਿਸ਼ਾਨੇ ਸਾਧੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਬਹੁਤ ਥਾਵਾਂ ਤੇ ਹੋਈਆਂ ਘਟਨਾਵਾਂ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ ਹੈ।
ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਸੁਨਾਮ ਹਲਕੇ ਵਿੱਚ ਹੋਈ ਧੱਕੇਸ਼ਾਹੀ ਦੀ ਸ਼ਿਕਾਇਤਾਂ ਸੂਬਾ ਚੋਣ ਕਮਿਸ਼ਨ ਅਫ਼ਸਰ ਕੋਲ ਲੈ ਕੇ ਗਏ, ਪਰ ਉਨ੍ਹਾਂ ਨੇ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ। ਇਹ ਕਹਿ ਕੇ ਗੱਲ ਨੂੰ ਟਾਲ ਦਿੱਤਾ ਕਿ ਜ਼ਿਲ੍ਹੇ ਦੇ ਚੋਣ ਟ੍ਰਿਬਿਊਨਲ ਵਿੱਚ ਇਸ ਦੀ ਜਾਂਚ ਕਰਵਾਈ ਜਾਵੇ। ਜਦਕਿ ਜ਼ਿਲ੍ਹੇ ਦੇ ਚੋਣ ਟ੍ਰਿਬਿਊਨਲ ਦੀ ਅਗਵਾਈ ਏਡੀਸੀ ਤੇ ਡੀਸੀ ਕਰਦੇ ਨੇ ਜੇਕਰ ਐਸਡੀਐਮ ਦੀ ਅਗਵਾਈ ਚ ਬੂਥਾਂ ਤੇ ਧੱਕੇਸ਼ਾਹੀ ਕੀਤੀ ਗਈ ਹੈ। ਡੀਸੀ ਕੋਲੋਂ ਕਿਸ ਤਰੀਕੇ ਦੀ ਜਾਂਚ ਦੀ ਆਸ ਕੀਤੀ ਜਾ ਸਕਦੀ ਹੈ ਉਹ ਸਭ ਦੇ ਸਾਹਮਣੇ ਹੈ।
ਅਮਨ ਅਰੋੜਾ ਨੇ ਕਾਂਗਰਸ ਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਰਕਾਰਾਂ ਵਿੱਚ ਪਹਿਲਾਂ ਇਹੀ ਕੁੱਝ ਹੁੰਦਾ ਰਿਹਾ ਹੈ। ਲੋਕਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਆਉਣ ਵਾਲੀਆਂ ਮੁਸ਼ਕਲਾਂ ਲਈ ਚੋਣਾਂ ਕਰਵਾਈਆਂ ਜਾਂਦੀਆਂ ਨੇ ਤੇ ਇਹ ਸਹੀ ਢੰਗ ਨਾਲ ਹੋਣੀਆਂ ਚਾਹੀਦੀਆਂ, ਜਦਕਿ ਰਿਵਾਇਤੀ ਪਾਰਟੀਆਂ ਵਲੋਂ ਕੁਰੱਪਸ਼ਨ ਦਾ ਅੱਡਾ ਬਣਾ ਕੇ ਰੱਖ ਦਿੱਤਾ।