ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਵਾਰਤਾ 'ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਫੌਜ਼ ਦੇ ਕਪਤਾਨ ਵਾਂਗ ਸਾਡੀ ਅਗਵਾਈ ਕਰ ਰਹੇ ਹਨ।
ਪ੍ਰੈਸ ਕਾਨਫਰੰਸ 'ਚ ਉਨ੍ਹਾਂ ਦੱਸਿਆ ਕਿ ਪੰਜਾਬ 'ਚ 94 ਹਜ਼ਾਰ ਵਿਅਕਤੀ ਵਿਦੇਸ਼ਾਂ ਤੋਂ ਭਾਰਤ ਪਰਤਿਆਂ ਹੈ, ਜਿਸ 'ਚ 33 ਹਜ਼ਾਰ ਦੀ ਪਛਾਣ ਹੋਈ ਤੇ ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਕਈ ਲੋਕ ਅਜਿਹੇ ਹਨ ਜੋ 14 ਦਿਨ ਦੇ ਇਕਾਂਤਵਾਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਇਨ੍ਹਾਂ 94 ਹਜ਼ਾਰ ਵਿਦੇਸ਼ੀ ਪੰਜਾਬੀਆਂ 'ਚੋਂ ਕਿੰਨੇ ਚੰਡੀਗੜ੍ਹ ਆਏ, ਸਾਡੇ ਕੋਲ ਕੋਈ ਅੰਕੜਾ ਨਹੀਂ।
ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਇਸ ਲੜਾਈ 'ਚ ਹਰ ਮੁਲਾਜ਼ਮ ਸਿਪਾਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਹਰ ਅਧਿਕਾਰੀ ਜੀਅ ਜਾਨ ਨਾਲ ਆਪਣੇ ਕੰਮ 'ਚ ਰੁੱਝਿਆ ਹੋਇਆ ਹੈ। ਇਸ ਤੋਂ ਇਸਾਵਾ ਲੌਕਡਾਊਨ 'ਚ ਮਿਲੀ ਥੋੜੀ ਜਿਹੀ ਢੀਲ ਦਾ ਲੋਕਾਂ ਨੇ ਗ਼ਲਤ ਮਤਲਬ ਕੱਢ ਲਿਆ ਹੈ। ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਇਨ੍ਹਾਂ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ।