ਚੰਡੀਗੜ੍ਹ:ਭਾਰਤ ਨੇ ਘਰੇਲੂ ਪੱਧਰ 'ਤੇ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਦੇ ਉਪਾਵਾਂ ਦੇ ਚੱਲਦੇ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸੇ ਦੇ ਚੱਲਦੇ ਕੇਂਦਰ ਸਰਕਾਰ ਵੱਲੋਂ ਖੰਡ ਨੂੰ ਵੇਚਣ ’ਤੇ 1 ਜੂਨ 2022 ਤੋਂ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਵੱਲੋਂ ਲਗਾਏ ਗਏ ਇਸ ਰੋਕ ਦਾ ਮੁੱਖ ਮਕਸਦ ਘਰੇਲੂ ਬਾਜ਼ਾਰ ’ਚ ਖੰਡ ਦੀ ਵਧਦੀ ਕੀਮਤ ਦੇ ਮੱਦੇਨਜ਼ਰ ਲਿਆ ਗਿਆ ਹੈ। ਡਾਇਰੈਕਟੋਰੇਟ ਜਨਰਲ ਆਫ਼ ਫਾਰੇਨ ਟ੍ਰੇਡ (DGFT) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, "ਖੰਡ (ਕੱਚੀ, ਰਿਫਾਇੰਡ ਅਤੇ ਚਿੱਟੀ ਖੰਡ) ਦੀ ਨਿਰਯਾਤ ਨੂੰ 1 ਜੂਨ, 2022 ਤੋਂ ਪਾਬੰਦੀਸ਼ੁਦਾ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।"
ਆਪਣੇ ਇੱਕ ਬਿਆਨ ਚ ਸਰਕਾਰ ਨੇ ਕਿਹਾ ਹੈ ਕਿ ਖੰਡ ਦਾ ਸੀਜਨ 2021-22 ਅਕਟੂਬਰ-ਸਤੰਬਰ ਦੇ ਦੌਰਾਨ ਦੇਸ਼ ਚ ਖੰਡ ਦੀ ਵਧਦੀ ਕੀਮਤ ਨੂੰ ਬਣਾਏ ਰਖਣ ਦੇ ਲਈ 1 ਜੂਨ ਤੋਂ ਚੀਨੀ ਨਿਰਯਾਤ ਤੇ ਪਾਬੰਦੀ ਕਰਨ ਦਾ ਫੈਸਲਾ ਲਿਆ ਗਿਆ ਹੈ। ਵਿਦੇਸ਼ ਵਪਾਰ ਦੇ ਡਾਇਰੈਕਟਰ ਜਰਨਲ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਇੱਕ ਜੂਨ 2022 ਤੋਂ 31 ਅਕਤੂਬਰ 2022 ਤੱਕ ਜਾਂ ਅਗਲੇ ਅਦੇਸ਼ਾਂ ਤੱਕ ਜੋ ਵੀ ਪਹਿਲਾਂ ਹੋਵੇਂ ਖੰਡ ਦੇ ਨਿਰਯਾਤ ਦੀ ਇਜਾਜ਼ਤ ਸ਼ੂਗਰ ਡਾਇਰੈਕਟੋਰੇਟ, ਖੁਰਾਕ ਵਿਭਾਗ ਅਤੇ ਵਿਭਾਗ ਦੀ ਵਿਸ਼ੇਸ਼ ਇਜਾਜ਼ਤ ਨਾਲ ਹੋਵੇਗੀ।