ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਇੱਕ ਪਾਸੇ ਜਿਥੇ ਬੀਤੇ ਚਾਰ ਸਾਲਾਂ ਵਿੱਚ 17.61 ਲੱਖ ਨੌਕਰੀਆਂ (Jobs) ਦੇਣ ਵਿੱਚ ਸਹੂਲਤ ਮੁਹੱਈਆ ਕਰਵਾਉਣ ਲਈ ਰੁਜ਼ਗਾਰ (Employment) ਉਤਪਤੀ ਤੇ ਸਿਖਲਾਈ ਵਿਭਾਗ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਸਰਕਾਰ ਦੀ ਇਹ ਗੱਲ ਮੁਲਾਜ਼ਮ ਜੱਥੇਬੰਦੀਆਂ (Employee organizations) ਅਤੇ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਜੇ ਸਰਕਾਰ (Government) ਦੇ ਦਾਅਵਿਆਂ ’ਤੇ ਨਜ਼ਰ ਮਾਰੀਏ ਤਾਂ ਤਕਰੀਬਨ ਇੱਕ ਪਿੰਡ ਪਿੱਛੇ ਸਰਕਾਰ (Government) ਵੱਲੋਂ 135 ਅਤੇ ਬੂਥ ਪਿੱਛੇ ਤਕਰੀਬਨ 80 ਦੇ ਕਰੀਬ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ।
Employment: ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਖਾਸ ਰਿਪੋਰਟ - ਨੌਜਵਾਨਾਂ
ਕੈਪਟਨ ਸਰਕਾਰ (Government) ਦੇ ਦਾਅਵਾ ਕੀਤਾ ਹੈ ਕਿ ਇੱਕ ਪਿੰਡ ਪਿੱਛੇ ਸਰਕਾਰ (Government) ਵੱਲੋਂ 135 ਅਤੇ ਬੂਥ ਪਿੱਛੇ ਤਕਰੀਬਨ 80 ਦੇ ਕਰੀਬ ਲੋਕਾਂ ਨੂੰ ਨੌਕਰੀ (Job) ਦਿੱਤੀ ਗਈ ਹੈ। ਉਥੇ ਹੀ ਅਕਾਲੀ ਦਲ ਤੇ ਮੁਲਾਜ਼ਮ ਜੱਥੇਬੰਦੀਆਂ (Employee organizations) ਵੱਲੋਂ ਕੈਪਟਨ ਸਰਕਾਰ ’ਤੇ ਵੱਡੇ ਸਵਾਲ ਖੜੇ ਕੀਤੇ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ (Government) ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਵੀ ਮੁੱਖ ਮੰਤਰੀ ਵੱਲੋਂ ਬੋਲੇ ਗਏ ਪਹਿਲੇ ਝੂਠਾ ਵਿਚੋਂ ਇੱਕ ਹੋਰ ਝੂਠ ਹੈ। ਉੱਥੇ ਹੀ ਮੁਲਾਜ਼ਮ ਜਥੇਬੰਦੀਆਂ (Employee organizations) ਵੱਲੋਂ ਵੀ ਸਰਕਾਰ (Government) ਨੂੰ ਚੋਣਾਂ ਵੇਲੇ ਕੀਤੇ ਗਏ ਵਾਅਦੇ ਯਾਦ ਕਰਵਾਉਂਦਿਆਂ ਭਵਿੱਖ ਵਿੱਚ ਇਨ੍ਹਾਂ ਝੂਠਾਂ ਦੀ ਪੋਲ ਖੋਲ੍ਹਣ ਦੀ ਗੱਲ ਕਹੀ ਗਈ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ (Government) ਵੱਲੋਂ ਇਹ ਕਿਹਾ ਗਿਆ ਹੈ ਕਿ 17.62 ਲੱਖ ਨੌਕਰੀਆਂ ਵਿੱਚੋਂ ਠੇਕੇ ਦੇ ਆਧਾਰ ਉਤੇ ਨਿਯੁਕਤੀਆਂ ਸਮੇਤ 62,743 ਸਰਕਾਰੀ ਨੌਕਰੀਆਂ (Jobs), ਪ੍ਰਾਈਵੇਟ ਸੈਕਟਰ ਵਿੱਚ 7.02 ਲੱਖ ਨੌਕਰੀਆਂ (Jobs) ਅਤੇ ਇਸ ਤੋਂ ਇਲਾਵਾ ਸਵੈ-ਰੋਜ਼ਗਾਰ(Self-employment) ਕਿੱਤਾ ਸ਼ੁਰੂ ਕਰਨ ਲਈ 9.97 ਲੱਖ ਨੌਜਵਾਨਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ ਹੈ।