ਚੰਡੀਗੜ੍ਹ: ਸਿਖਸ ਫਾਰ ਜਸਟਿਸ ਅਤੇ ਹੋਰ ਕਈ ਖ਼ਾਲਿਸਤਾਨ ਪੱਖੀ ਜਥੇਬੰਦੀਆਂ ਸਬੰਧੀ ਇੱਕ ਰਿਪੋਰਟ ਮੈਕਡੋਨਲਡ ਲੋਰੀਅਰ ਇੰਸਟੀਚਿਊਟ ਨੇ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕਾਂ ਪਿੱਛੇ ਪਾਕਿਸਤਾਨ ਦਾ ਹੱਥ ਹੈ ਅਤੇ ਪਾਕਿਸਤਾਨ ਇਨ੍ਹਾਂ ਲੋਕਾਂ ਨੂੰ ਫੰਡਿੰਗ ਵੀ ਕਰ ਰਿਹਾ ਹੈ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪਾਕਿਸਤਾਨ ਸਣੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਦੁਨੀਆਂ ਅੱਗੇ ਨੰਗੇ ਹੋ ਚੁੱਕੇ ਹਨ।
ਕੈਨੇਡੀਅਨ ਥਿੰਕ ਟੈਂਕ ਦੀ ਰਿਪੋਰਟ 'ਚ ਹੋਏ ਖੁਲਾਸਿਆਂ ਦੀ ਜਾਂਚ ਕਰੇ ਕੈਨੇਡਾ ਸਰਕਾਰ: ਕੋਟਲੀ - Canadian think-tank
ਖ਼ਾਲਿਸਤਾਨ ਪੱਖੀ ਜਥੇਬੰਦੀਆਂ ਸਬੰਧੀ ਮੈਕਡੋਨਲਡ ਲੋਰੀਅਰ ਇੰਸਟੀਚਿਊਟ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪਾਕਿਸਤਾਨ ਸਣੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਦੁਨੀਆਂ ਅੱਗੇ ਨੰਗੇ ਹੋ ਚੁੱਕੇ ਹਨ।
ਗੁਰਕੀਰਤ ਕੋਟਲੀ ਨੇ ਕੈਨੇਡੀਅਨ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਖ਼ਾਲਿਸਤਾਨ ਦੀ ਮੰਗ ਕਰ ਰਹੇ ਹਨ ਇਨ੍ਹਾਂ ਨੂੰ ਪਾਕਿਸਤਾਨ ਫੰਡ ਕਰਦਾ ਆ ਰਿਹਾ ਹੈ।ਇਹ ਲੋਕ ਪਾਕਿਸਤਾਨ ਵੀ ਕਿੰਨੀ ਵਾਰ ਜਾ ਚੁੱਕੇ ਹਨ ਤੇ ਇਨ੍ਹਾਂ ਦੇ ਪਾਸਪੋਰਟ ਵੀ ਚੈੱਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਿੰਨੇ ਫੰਡ ਕਿੱਥੋਂ ਆਏ ਇਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ।
ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਬੋਲਦਿਆਂ ਕੋਟਲੀ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਤੇ ਸ਼ਰਾਬ ਮਾਫੀਆ ਨੂੰ ਲੈ ਕੇ ਕਾਂਗਰਸ ਸਰਕਾਰ ਸਿਫਰ ਸ਼ਹਿਣਸ਼ੀਲਤਾ ਵਰਤ ਰਹੀ ਹੈ ਅਤੇ ਕਾਂਗਰਸ ਸਰਕਾਰ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇ ਰਹੀ ਹੈ।