ਪੰਜਾਬ

punjab

ETV Bharat / city

ਖੇਤੀ ਵਾਲ਼ੀ ਜ਼ਮੀਨ ਨੂੰ ਸਸਤੇ ਵਿੱਚ ਖ਼ਰੀਦ ਕੇ ਸਰਕਾਰ ਕਰ ਰਹੀ ਹੈ ਠੱਗੀ: ਹਰਪਾਲ ਚੀਮਾ - ਆਮ ਆਦਮੀ ਪਾਰਟੀ

ਕਿਸਾਨਾਂ ਦੀ ਖੇਤੀ ਵਾਲੀ ਜ਼ਮੀਨ ਨੂੰ ਸਸਤੇ ਭਾਅ ਵਿਚ ਖ਼ਰੀਦ ਕੇ ਕਮਰਸ਼ੀਅਲ ਬਣਾ ਕੇ ਸਰਕਾਰ ਵੇਚਣ ਜਾ ਰਹੀ ਹੈ। ਇਸ ਬਾਬਤ ਡੀਸੀ ਅਤੇ ਐਸਡੀਐਮ ਨੂੰ ਵੀ ਪਤਾ ਹੈ ਕਿ ਕਿਸਾਨਾਂ ਤੋਂ ਜ਼ਮੀਨ ਲੈ ਕੇ ਉਸ ਦੀ ਲੁੱਟ ਕੀਤੀ ਜਾਵੇਗੀ।

ਹਰਪਾਲ ਚੀਮਾ
ਹਰਪਾਲ ਚੀਮਾ

By

Published : Jun 10, 2020, 9:49 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰਨ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਸਰਕਾਰ ਦੇ ਮੂਹਰੇ ਹੋ ਰਹੇ ਘੋਟਾਲੇ ਅਤੇ ਫਰਜ਼ੀਵਾੜੇ ਲਿਆ ਕੇ ਨਵੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤਹਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਚੀਮਾ ਦੇ ਵੱਲੋਂ ਪ੍ਰੈਕਟੀਕਲ 'ਚ ਜ਼ਮੀਨ ਨੂੰ ਸਸਤੇ ਭਾਅ ਵਿਚ ਖ਼ਰੀਦ ਕੇ ਕਮਰਸ਼ਲ ਬਣਾ ਦਿੱਤੇ ਜਾਣ ਦਾ ਖ਼ੁਲਾਸਾ ਕੀਤਾ ਗਿਆ ਹੈ।

ਖੇਤੀ ਵਾਲ਼ੀ ਜ਼ਮੀਨ ਨੂੰ ਸਸਤੇ ਵਿੱਚ ਖ਼ਰੀਦ ਕੇ ਸਰਕਾਰ ਕਰ ਰਹੀ ਹੈ ਠੱਗੀ: ਹਰਪਾਲ ਚੀਮਾ

ਮੀਡੀਆ ਨਾਲ ਮੁਖ਼ਾਤਬ ਹੁੰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬਠਿੰਡਾ ਤੱਕ ਹਾਈਵੇ ਨਿਕਲਣ ਨਾਲ਼ ਕਈ ਹਲਕਿਆਂ ਦੀ ਜ਼ਮੀਨ ਉਸ ਵਿੱਚ ਆਉਂਦੀ ਹੈ। ਪੰਜਾਬ ਸਰਕਾਰ ਦੇ ਵੱਲੋਂ 22 ਮਈ ਨੂੰ ਫ਼ਾਈਨਲ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਇਹ ਰੋਡ ਬਣਾਇਆ ਜਾਵੇਗਾ ਜਿਸ ਨਾਲ ਕਿਸਾਨਾਂ ਦੀ ਜ਼ਮੀਨ ਸਸਤੇ 'ਚ ਖ਼ਰੀਦੀ ਜਾਵੇਗੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੇਤੀ ਵਾਲੀ ਜ਼ਮੀਨ ਨੂੰ ਸਸਤੇ ਭਾਅ ਵਿੱਚ ਖ਼ਰੀਦ ਕੇ ਕਮਰਸ਼ੀਅਲ ਬਣਾ ਕੇ ਸਰਕਾਰ ਵੇਚਣ ਜਾ ਰਹੀ ਹੈ। ਇਸ ਬਾਬਤ ਡੀਸੀ ਅਤੇ ਐਸਡੀਐਮ ਨੂੰ ਵੀ ਪਤਾ ਹੈ ਕਿ ਕਿਸਾਨਾਂ ਤੋਂ ਜ਼ਮੀਨ ਲੈ ਕੇ ਉਸ ਦੀ ਲੁੱਟ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ਵੱਲੋਂ ਇਸ ਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਦੇ ਵੱਲੋਂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪਚਵੰਜਾ ਅਜਿਹੀਆਂ ਰਜਿਸਟਰੀਆਂ ਪਈਆਂ ਨੇ ਜੋ ਕਿ ਧੋਖਾਧੜੀ ਦੇ ਨਾਲ ਕਰਵਾਈਆਂ ਗਈਆਂ ਹਨ।

ABOUT THE AUTHOR

...view details