ਪੰਜਾਬ

punjab

ETV Bharat / city

ਇਰੀਗੇਸ਼ਨ ਦੇ ਕੰਮ ਕਰਵਾਉਣ 'ਚ ਸਰਕਾਰ ਰਹੀ ਫੇਲ੍ਹ: ਕੁਲਤਾਰ ਸੰਧਵਾਂ - Kultar Sandhwan

ਨਵਜੋਤ ਸਿੰਘ ਸਿੱਧੂ ਨੇ ਆਪਣੀ ਕਾਂਗਰਸ ਸਰਕਾਰ ਨੂੰ ਦਾਲਾਂ ਅਤੇ ਤੇਲ ਬਾਹਰੋਂ ਮੰਗਵਾਉਣ ਦੀ ਬਜਾਏ ਸਬਜ਼ੀਆਂ ਅਤੇ ਦਾਲਾਂ 'ਤੇ ਐਮਐਸਪੀ ਦੇ ਕੇ ਕਿਸਾਨਾਂ ਲਈ ਵੱਡੇ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ। ਇਸ 'ਤੇ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੰਬਾਨੀ ਅਡਾਨੀ ਵੱਲੋਂ ਲੱਖਾਂ ਹਜ਼ਾਰਾਂ ਕਰੋੜਾਂ ਦੀ ਦਾਲਾਂ ਵਿਦੇਸ਼ਾਂ ਤੋਂ ਭਾਰਤ ਲਈ ਮੰਗਵਾਈ ਜਾਂਦੀ ਹੈ।

ਇਰੀਗੇਸ਼ਨ ਦੇ ਕੰਮ ਕਰਵਾਉਣ 'ਚ ਸਰਕਾਰ ਰਹੀ ਫੇਲ੍ਹ: ਕੁਲਤਾਰ ਸੰਧਵਾਂ
ਇਰੀਗੇਸ਼ਨ ਦੇ ਕੰਮ ਕਰਵਾਉਣ 'ਚ ਸਰਕਾਰ ਰਹੀ ਫੇਲ੍ਹ: ਕੁਲਤਾਰ ਸੰਧਵਾਂ

By

Published : Mar 9, 2021, 10:32 PM IST

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਆਪਣੀ ਕਾਂਗਰਸ ਸਰਕਾਰ ਨੂੰ ਦਾਲਾਂ ਅਤੇ ਤੇਲ ਬਾਹਰੋਂ ਮੰਗਵਾਉਣ ਦੀ ਬਜਾਏ ਸਬਜ਼ੀਆਂ ਅਤੇ ਦਾਲਾਂ 'ਤੇ ਐਮਐਸਪੀ ਦੇ ਕੇ ਕਿਸਾਨਾਂ ਲਈ ਵੱਡੇ ਕਦਮ ਚੁੱਕਣ ਦੀ ਗੱਲ ਆਖੀ ਗਈ ਹੈ। ਇਸ 'ਤੇ ਨਿਸ਼ਾਨਾ ਸਾਧਿਆ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੰਬਾਨੀ ਅਡਾਨੀ ਵੱਲੋਂ ਲੱਖਾਂ ਹਜ਼ਾਰਾਂ ਕਰੋੜਾਂ ਦੀ ਦਾਲਾਂ ਵਿਦੇਸ਼ਾਂ ਤੋਂ ਭਾਰਤ ਲਈ ਮੰਗਵਾਈ ਜਾਂਦੀ ਹੈ।

ਇਸ ਵਿੱਚ ਸਰਕਾਰਾਂ ਦੇ ਕਈ ਮੰਤਰੀਆਂ ਨੂੰ ਦੱਸ ਫ਼ੀਸਦੀ ਤੱਕ ਹਿੱਸੇਦਾਰੀ ਮਿਲਦੀ ਹੈ, ਜਿਸ ਕਾਰਨ ਇਹ ਸਿਸਟਮ ਹੁਣ ਤਕ ਬਦਲਿਆ ਨਹੀਂ ਗਿਆ। ਇਸੀ ਕਾਰਨ ਕਿਸਾਨ ਸੜਕਾਂ ਤੇ ਰੁਲ ਰਿਹਾ ਹਾਲਾਂਕਿ ਕੁਲਤਾਰ ਸਿੰਘ ਸੰਧਵਾਂ ਨੇ ਇਹ ਵੀ ਕਿਹਾ ਕਿ ਕਈ ਵਿਧਾਇਕ ਕਾਂਗਰਸ ਦੇ ਸਹੀ ਕੰਮ ਕਰਨਾ ਚਾਹੁੰਦੇ ਹਨ, ਪਰ ਉਹ ਆਪਣੇ ਸੁਝਾਅ ਪਾਰਟੀ ਦੇ ਕਿਸੇ ਸੀਨੀਅਰ ਅਤੇ ਚੰਗੇ ਬੰਦੇ ਨੂੰ ਭੇਜਣ।

ਇਰੀਗੇਸ਼ਨ ਦੇ ਕੰਮ ਕਰਵਾਉਣ 'ਚ ਸਰਕਾਰ ਰਹੀ ਫੇਲ੍ਹ: ਕੁਲਤਾਰ ਸੰਧਵਾਂ

ਇਹ ਵੀ ਪੜ੍ਹੋ:ਭਾਰਤ ਸਰਕਾਰ ਸੁਣ ਨਹੀਂ ਰਹੀ, ਵਿਦੇਸ਼ 'ਚ ਕਿਸਾਨਾਂ ਲਈ ਪਾਏ ਜਾ ਰਹੇ ਮਤੇ: ਕਿਸਾਨ

ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਸੂਬੇ ਵਿੱਚ ਨਹਿਰਾਂ ਕੱਸੀਆਂ ਅਤੇ ਇਰੀਗੇਸ਼ਨ ਵਿਭਾਗ ਦੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਬੋਲਦਿਆਂ ਕਿਹਾ ਕਿ ਕਰੋੜਾਂ ਰੁਪਏ ਦੇ ਘੁਟਾਲੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰ ਕੋਈ ਵੀ ਠੱਲ੍ਹ ਨਹੀਂ ਪਾਈ ਜਾ ਰਹੀ ਤੇ ਮੀਡੀਆ ਨੂੰ ਵੀ ਅਜਿਹੀਆਂ ਖ਼ਬਰਾਂ ਵੱਡੇ ਪੱਧਰ 'ਤੇ ਚਲਾਉਣੀਆਂ ਚਾਹੀਦੀਆਂ ਹਨ। ਵਿਧਾਨ ਸਭਾ ਵਿੱਚ ਅੱਜ ਪਾਣੀ ਦੇ ਲਗਾਤਾਰ ਹੇਠਾਂ ਜਾ ਰਹੇ ਪੱਧਰ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਵਿੱਚ ਮਾਲਵਾ ਖਿੱਤੇ ਦੇ ਵਿਧਾਇਕਾਂ ਨੇ ਜ਼ੋਰ ਸ਼ੋਰ ਨਾਲ ਆਵਾਜ਼ ਵੀ ਬੁਲੰਦ ਕੀਤੀ, ਪਰ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ।

ABOUT THE AUTHOR

...view details