ਪੰਜਾਬ

punjab

ETV Bharat / city

ਐੱਨਪੀਆਰ ਬਾਰੇ ਸਰਕਾਰ ਨੇ ਦਿੱਤੀ ਸਫਾਈ, ਟਵੀਟ ਕਰ ਦਿੱਤੀ ਜਾਣਕਾਰੀ - punjab govermanet

ਪੰਜਾਬ ਸਰਕਾਰ ਨੇ ਆਪਣੇ ਅਧਿਕਾਰਤ ਟਵੀਟਰ 'ਤੇ ਸਾਫ ਕੀਤਾ ਹੈ ਕਿ ਸੂਬੇ ਵਿੱਚ ਕੌਮੀ ਨਾਗਰਕਿਤਾ ਰਜਿਸਟਰ (ਐੱਨਪੀਆਰ) ਨਹੀਂ ਹੋਵੇਗਾ।ਸਰਕਾਰ ਨੇ ਇਸ ਬਾਰੇ ਆ ਰਹੀਆਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

ਐੱਨਪੀਆਰ ਬਾਰੇ ਸਰਕਾਰ ਨੇ ਦਿੱਤੀ ਸਫਾਈ, ਟਵੀਟ ਕਰ ਦਿੱਤੀ ਜਾਣਕਾਰੀ
ਐੱਨਪੀਆਰ ਬਾਰੇ ਸਰਕਾਰ ਨੇ ਦਿੱਤੀ ਸਫਾਈ, ਟਵੀਟ ਕਰ ਦਿੱਤੀ ਜਾਣਕਾਰੀ

By

Published : Mar 7, 2020, 7:03 PM IST

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਵਿੱਚ ਕੌਮੀ ਨਾਗਰਕਿਤਾ ਰਜਿਸਟਰ ਤਿਆਰ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ।ਪੰਜਾਬ ਸਰਕਾਰ ਦੇ ਅਧਿਕਾਰਤ ਟਵੀਟਰ ਹੈਂਡਲ ਤੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਸੂਬਾ ਸਰਕਾਰ ਦੇ ਟਵੀਟਰ ਹੈਂਡਲ 'ਤੇ ਕੀਤੇ ਗਏ ਟਵੀਟਾਂ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਇਹ ਖ਼ਬਰਾਂ ਬੇਬੁਨਿਆਦ ਹਨ ਕਿ ਸੂਬੇ ਵਿੱਚ ਫੀਲਡ ਸਟਾਫ ਨੂੰ ਕੌਮੀ ਨਾਗਰਿਕਤਾ ਰਜਿਸਟਰ (ਐੱਨਪੀਆਰ) ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੁੱਦੇ 'ਤੇ ਵਿਧਾਨ ਸਭਾ ਦੇ ਮਤੇ ਵਿਰੁੱਧ ਜਾਣ ਦਾ ਸਵਾਲ ਹੀ ਖੜ੍ਹਾ ਨਹੀਂ ਹੁੰਦਾ।"

ਇਸੇ ਤਰ੍ਹਾਂ ਹੀ ਕੁਝ ਸਮੇਂ ਬਾਅਦ ਸੂਬਾ ਸਰਕਾਰ ਦੇ ਟਵੀਟਰ ਹੈਂਡਲ 'ਤੇ ਕੀਤੇ ਗਏ ਦੂਜੇ ਟੀਵਟ ਵਿੱਚ ਕਿਹਾ ਗਿਆ ਹੈ ਕਿ ਇਹ ਸਿਖਲਾਈ ਅਭਿਆਸ ਪੰਜਾਬ ਵਿੱਚ ਮਈ-ਜੂਨ ਵਿੱਚ ਹੋਣ ਜਾ ਰਹੀ ਮਕਾਨਾਂ ਦੀ ਮਰਦਮਸ਼ੁਮਾਰੀ ਲਈ ਨਿਯਮਤ ਅਭਿਆਸ ਸੀ , ਇਸ ਦਾ ਐੱਨਪੀਆਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦਰਅਸਲ ਡਿਪਟੀ ਕਮਿਸ਼ਨਰਾਂ ਨੂੰ ਇਸ ਅਭਿਆਸ ਵਿੱਚੋਂ ਐੱਨਪੀਆਰ ਦੀ ਸਿਖਲਾਈ ਵਾਲਾ ਅਧਿਆਏ ਬਾਹਰ ਕੱਢਣ ਲਈ ਕਿਹਾ ਗਿਆ ਸੀ ।

ABOUT THE AUTHOR

...view details