ਪੰਜਾਬ

punjab

ETV Bharat / city

ਅਲਵਿਦਾ-2021: ਸਦਾ ਲਈ ਸੌਂ ਗਏ ਪੰਜਾਬ ਦੇ ਇਹ ਹੀਰੇ - ਇੰਦਰਜੀਤ ਸਿੰਘ ਜੀਰਾ

ਪੰਜਾਬ ਵਿੱਚੋਂ ਸਾਲ 2021 ਦੌਰਾਨ ਕਈ ਅਹਿਮ ਸਖ਼ਸ਼ੀਅਤਾਂ (Important personalities) ਸਾਨੂੰ ਅਲਵਿਦਾ ਕਹਿ ਕੇ ਸਦਾ ਲਈ ਸੌਂ ਗਈਆਂ (Dignitaries of Punjab, who left us)। ਇਹ ਉਹ ਸਖ਼ਸ਼ੀਅਤਾਂ ਸੀ, ਜਿਨ੍ਹਾਂ ਨੇ ਨਾ ਸਿਰਫ ਪੰਜਾਬ ਨੂੰ ਆਪਣੇ ਖੂਨ ਪਸੀਨੇ ਨਾਲ ਸਿੰਝਿਆ, ਸਗੋਂ ਵਿਸ਼ਵ ਭਰ ਵਿੱਚ ਸੂਬੇ ਦਾ ਨਾਮ ਰੌਸ਼ਨ ਕੀਤਾ। ਕਈ ਸਖ਼ਸ਼ੀਅਤਾਂ ਨੇ ਤਾਂ ਆਪਣੇ ਜੀਵਨਕਾਲ ਵਿੱਚ ਕੌਮੀ ਤੇ ਕੌਮਾਂਤਰੀ ਅਵਾਰਡ ਤੱਕ ਜਿੱਤੇ। ਜਾਣਦੇ ਹਾਂ ਅਜਿਹੀਆਂ 10 ਸਖ਼ਸ਼ੀਅਤਾਂ ਦੀ ਪੰਜਾਬ ਨੂੰ ਦੇਣ ਬਾਰੇ।

ਅਲਵਿਦਾ-2021
ਅਲਵਿਦਾ-2021

By

Published : Dec 22, 2021, 6:09 PM IST

Updated : Dec 31, 2021, 11:41 AM IST

ਚੰਡੀਗੜ੍ਹ: ਅਲਵਿਦਾ-2021 ਦੇ ਪਹਿਲੇ ਪੜਾਅ ਵਿੱਚ ਈ ਟੀਵੀ ਭਾਰਤ ਆਪਣੇ ਦਰਸ਼ਕਾਂ ਨੂੰ 10 ਅਜਿਹੀਆਂ ਸਖ਼ਸ਼ੀਅਤਾਂ (Dignitaries) ਬਾਰੇ ਜਾਣੂੰ ਕਰਵਾ ਰਿਹਾ ਹੈ, ਜਿਨ੍ਹਾਂ ਨੇ ਖੇਡਾਂ, ਸਮਾਜ ਸੇਵਾ, ਰਾਜਨੀਤੀ ਤੇ ਸਭਿਆਚਾਰ ਵਿੱਚ ਨਾ ਸਿਰਫ ਆਪਣਾ ਨਾਮ ਬਣਾਇਆ, ਸਗੋਂ ਆਪਣਾ ਜੀਵਨ ਇੱਕ ਮਿਸ਼ਨ ਦੇ ਲੇਖੇ ਲਗਾ ਦਿੱਤਾ। ਜਿੱਥੇ ਦੁਨੀਆ ਵਿੱਚ ਚੱਲੀ ਮਾਰੂ ਬਿਮਾਰੀ ਕੋਰੋਨਾ ਨੇ ਪੰਜਾਬ ਦੀ ਕੁਝ ਸਖ਼ਸ਼ੀਅਤਾਂ ਨੂੰ ਨਿਗਲ ਲਿਆ, ਉਥੇ ਹੀ ਕੁਝ ਸਖ਼ਸ਼ੀਅਤਾਂ ਲੰਮੀ ਉਮਰ ਭੋਗਦਿਆਂ ਆਪਣੇ ਸਾਹ ਪੂਰੇ ਕਰਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈਆਂ।

  1. ਪਦਮਸ਼੍ਰੀ ਮਿਲਖਾ ਸਿੰਘ: ਭਾਰਤ-ਪਾਕਿ ਵੰਡ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਗੁਆ ਕੇ ਭਾਰਤ ਆਏ ਮਿਲਖਾ ਸਿੰਘ (Olympian Milkha Singh) ਨੇ ਫੌਜ ਤੋਂ ਦੌੜ ਸ਼ੁਰੂ ਕੀਤੀ ਤੇ 6 ਸਤੰਬਰ 1960 ਵਿੱਚ ਇਟਲੀ ਦੇ ਰੋਮ ਵਿੱਚ 400 ਮੀਟਰ ਦੌੜ 45.6 ਸੈਕਿੰਡ ਵਿੱਚ ਮੁਕੰਮਲ ਕਰਕੇ ਅਜਿਹਾ ਵਿਸ਼ਵ ਰਿਕਾਰਡ ਬਣਾਇਆ ਕਿ ਉਹ ਅਜੇ ਤੱਕ ਨਹੀਂ ਸੀ ਟੁੱਟ ਸਕਿਆ। ਉਹ ਪਹਿਲੇ ਭਾਰਤੀ ਦੌੜਾਕ ਓਲੰਪੀਅਨ ਬਣੇ। 20 ਨਵੰਬਰ 1929 ਨੂੰ ਪਾਕਿਸਤਾਨ ਦੇ ਫੈਸਲਾਬਾਦ ਵਿੱਚ ਜਨਮੇ ਮਿਲਖਾ ਸਿੰਘ ਕਿਹਾ ਕਰਦੇ ਸੀ ਕਿ ਉਹ ਉਮਰ ਦਾ ਸੈਂਕੜਾ ਮਾਰ ਕੇ ਜਾਣਗੇ ਪਰ ਕੋਰੋਨਾ ਨਾਲ ਜੁਝਦਿਆਂ 18 ਜੂਨ 2021 ਨੂੰ ਪੀਜੀਆਈ ਵਿੱਚ ਜਿੰਦਗੀ ਦੀ ਜੰਗ ਹਾਰ ਗਏ। ਉਹ ਬਿਮਾਰ ਹੋਣ ਤੋਂ ਪਹਿਲਾਂ ਤੱਕ ਵੀ ਰੋਜਾਨਾ ਸ਼ਰੀਰਕ ਪ੍ਰੈਕਟਿਸ ਕਰਦੇ ਰਹੇ।
    ਅਲਵਿਦਾ-2021
  2. ਨਿਰਮਲ ਮਿਲਖਾ ਸਿੰਘ: ਵਾਲੀਬਾਲ ਖਿਰਾਰਣ ਨਿਰਮਲ ਕੌਰ (Nirmal Milkha Singh) ਓਲੰਪੀਅਨ ਮਿਲਖਾ ਸਿੰਘ ਦੋ ਪਤਨੀ ਸੀ। ਉਹ ਭਾਰਤੀ ਵਾਲੀਬਾਲ ਟੀਮ ਦੇ ਕਪਤਾਨ ਰਹੇ। ਨਿਰਮਲ ਕੌਰ ਦਾ ਜਨਮ ਪਾਕਿਸਤਾਨ ਦੇ ਸੇਖੂਪੁਰਾ ਵਿਖੇ 8 ਅਕਤੂਬਰ 1938 ਨੂੰ ਹੋਇਆ। ਨਿਰਮਲ ਮਿਲਖਾ ਸਿੰਘ ਨੂੰ ਪੰਜਾਬ ਦਾ ਸਪੋਰਟਸ ਡਾਇਰੈਕਟਰ ਵੀ ਬਣਾਇਆ ਗਿਆ। ਉਹ ਹਮੇਸ਼ਾ ਹੀ ਮਿਲਖਾ ਸਿੰਘ ਦੇ ਮੌਢੇ ਦੇ ਨਾਲ ਮੌਢਾ ਜੋੜ ਕੇ ਖੜ੍ਹੇ ਰਹੇ। ਜਿੰਦਗੀ ਦੇ ਅੰਤਮ ਪੜਾਅ ਵਿੱਚ ਉਨ੍ਹਾਂ ਨੂੰ ਕੋਰੋਨਾ ਹੋ ਗਿਆ। ਪਤੀ ਪਤਨੀ ਦੋਵੇਂ ਪੀਜੀਆਈ ਵਿੱਚ ਇਲਾਜ ਅਧੀਨ ਰਹੇ ਤੇ ਮਿਲਖਾ ਸਿੰਘ ਦੀ ਮੌਤ ਤੋਂ ਠੀਕ ਪਹਿਲਾਂ 13 ਜੂਨ 2021 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
    ਅਲਵਿਦਾ-2021
  3. ਮਾਨ ਕੌਰ: ਦੁਨੀਆ ਦੀ ਸਭ ਨਾਲੋਂ ਵੱਧ ਉਮਰਦਰਾਜ ਅਥਲੀਟ (athlete Maan Kaur) ਨੇ ਆਪਣੇ ਉਮਰ ਵਗਰ ਵਿੱਚ 100 ਸਾਲ ਦੀ ਉਮਰ ਉਪਰੰਤ ਵਿਸ਼ਵ ਰਿਕਾਰਡ ਬਣਾਇਆ। ਉਹ ਅਥਲੀਟ ਰਹੇ ਤੇ ਕੈਂਸਰ ਕਾਰਨ 105 ਸਾਲ ਦੀ ਉਮਰ ਵਿੱਚ 31 ਜੁਲਾਈ 2021 ਗਾਲ ਬਲੈਡਰ ਵਿੱਚ ਕੈਂਸਰ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਜਨਮ 1 ਮਾਰਚ 1916 ਨੂੰ ਹੋਇਆ ਸੀ। ਉਨ੍ਹਾਂ ਨੂੰ ਬੇਟੇ ਗੁਰਦੇਵ ਸਿੰਘ ਨੇ ਹੀ ਕੋਚਿੰਗ ਦਿੱਤੀ ਤੇ ਵਰਲਡ ਮਾਸਟਰ ਅਸ਼ਲੈਟਿਕਸ ਵਿੱਚ ਗੋਲਡ ਮੈਡਲ ਹਾਸਲ ਕੀਤਾ। ਪਿਛਲੇ ਸਾਲ ਕੌਮਾਂਤਰੀ ਮਹਿਲਾ ਦਿਵਸ ’ਤੇ ਰਾਸ਼ਟਰਪਤੀ ਵੱਲੋਂ ਮਾਨ ਕੌਰ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।
    ਅਲਵਿਦਾ-2021
  4. ਜਗਦੀਸ਼ ਲਾਲ ਆਹੂਜਾ: ਜਗਦੀਸ਼ ਲਾਲ ਆਹੂਜਾ (Jagdish Lal Ahuja) ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਪੀਜੀਆਈ ਆਉਂਦੇ ਮਰੀਜਾਂ ਤੇ ਉਨ੍ਹਾਂ ਦੇ ਘਰਵਾਲਿਆਂ ਦੀ ਸੇਵਾ ਹਿੱਤ ਸਮਰਪਿਤ ਕਰ ਦਿੱਤਾ। 12 ਸਾਲ ਦੀ ਉਮਰ ਵਿੱਚ ਉਹ ਭਾਰਤ-ਪਾਕਿ ਵੰਡ ਦੌਰਾਨ ਪਟਿਆਲਾ ਆ ਕੇ ਵਸ ਗਏ ਤੇ 1956 ਵਿਖੇ ਚੰਡੀਗੜ੍ਹ ਦੀ ਸਬਜੀ ਮੰਡੀ ਵਿੱਚ ਕੇਲਿਆਂ ਦੀ ਰੇਹੜੀ ਲਗਾਉਣ ਲੱਗੇ ਤੇ ਇਥੇ ਮਰੀਜਾਂ ਲਈ ਪੈਸਾ ਇਕੱਠਾ ਕਰਨ ਲੱਗ ਪਏ। ਉਨ੍ਹਾਂ 20 ਸਾਲ ਤੱਕ ਪੀਜੀਆਈ ਮੁਹਰੇ ਲੰਗਰ ਲਗਾਈ ਰੱਖਿਆ ਤੇ ਆਖਰ ਕੈਂਸਰ ਕਾਰਨ ਉਹ 29 ਨਵੰਬਰ 2021 ਨੂੰ 86 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਅਵਾਰਡ ਵੀ ਦਿੱਤਾ ਗਿਆ ਸੀ।
    dਅਲਵਿਦਾ-2021
  5. ਗੁਰਮੀਤ ਬਾਵਾ: ਲੰਮੀ ਹੇਕ ਦੀ ਮਲਿਕਾ ਦੇ ਨਾਮ ਨਾਲ ਜਾਣੀ ਜਾਂਦੀ ਪੰਜਾਬੀ ਗਾਇਕਾ ਗੁਰਮੀਤ ਬਾਵਾ (Gurmeet Bawa) ਵੀ ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿ ਗਏ। ਪਾਕਿਸਤਾਨ ਵਿੱਚ ਪੈਂਦੇ ਪਿੰਡ ਕੋਠੇ ਵਿਖੇ 18 ਫਰਵਰੀ 1944 ਨੂੰ ਜਨਮੇ ਗੁਰਮੀਤ ਬਾਵਾ ਨੇ ਪੰਜਾਬੀ ਗਾਇਕੀ ਵਿੱਚ ਵਿਸ਼ਵ ਪ੍ਰਸਿੱਧੀ ਖੱਟੀ। 45 ਸੈਕਿੰਡ ਦੀ ਲੰਮੀ ਹੇਕ ਦਾ ਰਿਕਾਰਡ ਬਣਾਉਣ ਵਾਲੀ ਇਸ ਸੁਰੀਲੀ ਆਵਾਜ਼ ਦੀ ਮਾਲਕ ਗਾਇਕਾ ਦੀ ਗਾਈ ‘ਜੁਗਨੀ’ ਨੂੰ ਯਾਦ ਰੱਖਿਆ ਜਾਵੇਗਾ। ਦੂਰਦਰਸ਼ਨ ’ਤੇ ਆਉਣ ਵਾਲੀ ਉਹ ਪਹਿਲੀ ਪੰਜਾਬੀ ਗਾਇਕਾ ਬਣੇ ਸੀ। ਸੰਖੇਪ ਜਹੀ ਬਿਮਾਰੀ ਉਪਰੰਤ 21 ਨਵੰਬਰ ਨੂੰ ਗੁਰਮੀਤ ਬਾਵਾ ਦੀ ਆਵਾਜ਼ ਸਦਾ ਲਈ ਬੰਦ ਹੋ ਗਈ।
    ਅਲਵਿਦਾ-2021
  6. ਸਰਦੂਲ ਸਿਕੰਦਰ: ਮੁੜਕੀਆਂ ਨਾਲ ਗਾਉਣ ਵਾਲੇ ਸਰਦੂਲ ਸਿਕੰਦਰ (Sardool Sikander) ਨੂੰ ਵੀ ਕੋਰੋਨਾ ਨੇ ਨਿਗਲ ਲਿਆ। ਉਹ 80 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਪੰਜਾਬੀ ਗਾਇਕੀ ਵਿੱਚ ਛਾਏ ਰਹੇ। ਸੰਗੀਤ ਜਗਤ ਵਿੱਚ ਪਟਿਆਲਾ ਘਰਾਨੇ ਨਾਲ ਸਬੰਧਤ ਸਰਦੂਲ ਸਿਕੰਦਰ ਨੂੰ ਸਭਿਆਚਾਰਕ ਗੁੜਤੀ ਉਨ੍ਹਾਂ ਦੇ ਪਿਤਾ ਸਾਗਰ ਮਸਤਾਨਾ ਤੋਂ ਹੀ ਮਿਲੀ। ਮਸਤਾਨਾ ਜੀ ਪਤਲੇ ਤੀਲਿਆਂ ਨਾਲ ਤਬਲਾ ਬਜਾਉਣ ਕਰਕੇ ਪ੍ਰਸਿੱਧ ਸੀ ਤੇ ਸਰਦੂਲ ਸਿਕੰਦਰ ਨੇ ਵੀ ਗਾਇਕੀ ਸ਼ੁਰੂ ਕੀਤੀ ਤੇ 80ਵੇਆਂ ਵਿੱਚ ਸਰਦੂਲ ਨੇ ਰੇਡੀਓ ਤੋਂ ‘ਆ ਗਈ ਰੋਡਵੇਜ਼ ਦੀ ਲਾਰੀ’ ਨਾਮੀ ਅਜਿਹਾ ਪ੍ਰੋਗਰਾਮ ਦਿੱਤਾ ਕਿ ਇਸ ਉਪਰੰਤ ਇੱਕ ਤੋਂ ਬਾਅਣਦ ਇੱਕ ਕਰਕੇ ਉਨ੍ਹਾਂ ਨੇ 27 ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ। 15 ਜਨਵਰੀ 1961 ਵਿੱਚ ਜਨਮੇ ਇਸ ਸੁਰੀਲੇ ਕਲਾਕਾਰ ਨੇ 8 ਫਰਵਰੀ 2021 ਨੂੰ ਦਮ ਤੋੜ ਦਿੱਤਾ।
    ਅਲਵਿਦਾ-2021
  7. ਬਾਲ ਮੁਕੰਦ ਸ਼ਰਮਾ: ਪੰਜ ਵਾਰ ਵਿਧਾਇਕ ਰਹੇ ਬਾਲ ਮੁਕੰਦ ਸ਼ਰਮਾ (Bal Mukand Sharma) ਫਿਰੋਜਪੁਰ ਖੇਤਰ ਵਿੱਚ ਨਾ ਸਿਰਫ ਬ੍ਰਾਹਮਣ ਸਮਾਜ ਦੇ ਮਸੀਹਾ ਸੀ, ਸਗੋਂ ਸਾਰੀਆਂ ਰਾਜਸੀ ਪਾਰਟੀਆਂ ਉਨ੍ਹਾਂ ਨੂੰ ਆਪਣੇ ਪੱਖ ਦਾ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੀਆਂ ਸੀ। ਉਹ 1969 ਤੋਂ 1992 ਤੱਕ ਪੰਜ ਵਾਰ ਵਿਧਾਇਕ ਬਣੇ। ਪਹਿਲੀ ਵਾਰ ਉਹ ਭਾਰਤੀ ਜਨਸੰਘ ਵੱਲੋਂ ਚੋਣ ਜਿੱਤੇ ਤੇ ਬਾਅਦ ਵਿੱਚ ਉਨ੍ਹਾਂ ਕਾਂਗਰਸ ਜੁਆਇਨ ਕਰ ਲਈ ਸੀ ਤੇ ਬੇਅੰਤ ਸਿੰਘ ਅਤੇ ਹਰਚਰਨ ਸਿੰਘ ਬਰਾੜ ਦੇ ਮੰਤਰੀ ਮੰਡਲ ਵਿੱਚ ਦੋ ਵਾਰ ਮੰਤਰੀ ਰਹੇ। ਉਨ੍ਹਾਂ ਦੀ ਸੇਵਾ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜਨਮ ਦੋ ਜਨਵਰੀ 1931 ਨੂੰ ਹੋਇਆ ਤੇ ਇਸੇ ਦਿਨ 2021 ਨੂੰ ਉਹ ਬਲੈਡਰ ਵਿੱਚ ਕੈਂਸਰ ਹੋਣ ਕਾਰਨ ਪੀਜੀਆਈ ਵਿੱਚ ਲੰਮੀ ਬਿਮਾਰੀ ਉਪਰੰਤ ਜਿੰਦਗੀ ਦੀ ਜੰਗ ਹਾਰ ਗਏ। ਇਨ੍ਹੀਂ ਦਿਨੀਂ ਉਨ੍ਹਾਂ ਦੇ ਬੇਟੇ ਐਡਵੋਕੇਟ ਗੁਲਸ਼ਨ ਸ਼ਰਮਾ ਉਨ੍ਹਾਂ ਦੀ ਰਾਜਸੀ ਵਿਰਾਸਤ ਸੰਭਾਲ ਰਹੇ ਹਨ।
    ਅਲਵਿਦਾ-2021
  8. ਸੇਵਾ ਸਿੰਘ ਸੇਖਵਾ: ਮਾਝੇ ਵਿੱਚ ਸੀਨੀਅਰ ਅਕਾਲੀ ਰਹੇ ਇਹ ਦਲਿਤ ਆਗੂ ਕਾਹਨੂੰਵਾਨ ਤੋਂ ਪੰਜ ਵਾਰ ਵਿਧਾਇਕ ਰਹੇ ਤੇ ਦੋ ਵਾਰ ਸਿੱਖਿਆ ਮੰਤਰੀ ਬਣੇ। ਇਸ ਦੇ ਨਾਲ ਹੀ ਉਹ ਸ਼੍ਰੋਮਣੀ ਕਮੇਟੀ ਮੈਂਬਰ ਵੀ ਚੁਣੇ ਗਏ। ਐਮਰਜੰਸੀ ਦੇ ਵੇਲੇ 1977 ਤੋਂ ਲੈ ਕੇ 1980 ਤੱਕ ਉਨ੍ਹਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਵੀ ਬਣਾਇਆ ਗਿਆ। ਉਨ੍ਹਾਂ ਦੇ ਪਿਤਾ ਉਜਾਗਰ ਸਿੰਘ ਵਿਧਾਇਕ ਰਹੇ ਤੇ ਉਨ੍ਹਾਂ ਦੀ ਮੌਤ ਉਪਰੰਤ ਸੇਵਾ ਸਿੰਘ ਸੇਖਵਾਂ (Sewa Singh Sekhwan) ਅਧਿਆਪਕ ਵਜੋਂ 14 ਸਾਲ ਦੀ ਨੌਕਰੀ ਛੱਡ ਰਾਜਨੀਤੀ ਵਿੱਚ ਆਏ। ਮਾਝੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸੇਖਵਾਂ ਅਕਾਲੀ ਦਲ ਵਿੱਚੋਂ ਹੋਰ ਆਗੂਆਂ ਦੇ ਨਾਲ ਨਿਕਲੇ ਤੇ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਏ ਪਰ ਬ੍ਰਹਮਪੁਰਾ ਨਾਲ ਤਾਲਮੇਲ ਨਾ ਹੋਣ ਕਰਕੇ ਉਹ ਇਹ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ।
    ਅਲਵਿਦਾ-2021
  9. ਇੰਦਰਜੀਤ ਸਿੰਘ ਜੀਰਾ: ਇੰਦਰਜੀਤ ਸਿੰਘ ਜੀਰਾ (Inderjit Singh Zira) ਭਾਵੇਂ ਇੱਕ ਵਾਰ ਵਿਧਾਇਕ ਬਣੇ ਪਰ ਉਹ ਲੰਮਾ ਸਮਾਂ ਰਾਜਨੀਤੀ ਵਿੱਚ ਸਰਗਰਮ ਰਹੇ। ਸ਼੍ਰੋਮਣੀ ਅਕਾਲੀ ਦਲ ਵਿੱਚ ਉਨ੍ਹਾਂ ਦਾ ਤਗੜਾ ਰਸੂਖ ਰਿਹਾ ਤੇ ਉਹ 1992 ਤੋਂ 1997 ਤੱਕ ਵਿਧਾਇਕ ਬਣੇ ਤੇ ਜੇਲ੍ਹ ਮੰਤਰੀ ਬਣਾਏ ਗਏ। ਇਸ ਉਪਰੰਤ ਉਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ। ਜੀਰਾ ਖੇਤਰ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਕਾਫੀ ਨਾਮ ਹੈ ਤੇ ਲੋਕਾਂ ਦੀ ਸੇਵਾ ਹਿੱਤ ਉਨ੍ਹਾਂ ਜਿੰਦਗੀ ਲਗਾ ਦਿੱਤੀ। ਇੰਦਰਜੀਤ ਸਿੰਘ ਜੀਰਾ 65 ਸਾਲ ਦੀ ਉਮਰ ਵਿੱਚ 12 ਮਈ 2021 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਰਾਜਨੀਤੀ ਵਿੱਚ ਸੇਵਾ ਦਾ ਹੀ ਰਸੂਖ ਹੈ ਕਿ ਉਨ੍ਹਾਂ ਦੇ ਬੇਟੇ ਕੁਲਬੀਰ ਸਿੰਘ ਜੀਰਾ ਇਸ ਵੇਲੇ ਵਿਧਾਇਕ ਹਨ।
    ਅਲਵਿਦਾ-2021
  10. ਸੰਤ ਅਜੀਤ ਸਿੰਘ: ਸੰਤ ਅਜੀਤ ਸਿੰਘ (Sant Ajit Singh) ਅਕਾਲੀ ਦਲ ਤੋਂ ਵਿਧਾਇਕ ਬਣੇ ਸੀ। ਉਨ੍ਹਾਂ ਨੂੰ ਰੋਪੜ ਖੇਤਰ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਵਿੱਚ ਸੇਵਾ ਕਰਕੇ ਜਾਣਿਆ ਜਾਂਦਾ ਹੈ ਤੇ ਸਥਾਨਕ ਲੋਕ ਉਨ੍ਹਾਂ ਨੂੰ ਪੂਰਾ ਸਨਮਾਨ ਦਿੰਦੇ ਸੀ। ਗੁਰੂ ਘਰ ਨਾਲ ਜੁੜੇ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਗੁਰੂ ਕੀ ਨਗਰੀ ਤਖ਼ਤ ਸ੍ਰੀ ਕੇਸਗੜ੍ਹ ਨਾਲ ਜੁੜੇ ਵਿਧਾਨ ਸਭਾ ਹਲਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਤ ਅਜੀਤ ਸਿੰਘ ਨੂੰ 2007 ਵਿੱਚ ਟਿਕਟ ਦਿੱਤੀ ਤੇ ਉਹ ਵਿਧਾਇਕ ਬਣੇ। ਉਨ੍ਹਾਂ ਦਾ ਅੱਜ ਵੀ ਪੁਰਾ ਸਨਮਾਨ ਹੁੰਦਾ ਸੀ ਪਰ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਉਹ 82 ਸਾਲ ਦੀ ਉਮਰ ਵਿੱਚ 22 ਦਸੰਬਰ 2021 ਨੂੰ ਮੁਹਾਲੀ ਦੇ ਮੈਕਸ ਹਸਪਤਾਲ ਵਿੱਚ ਦਮ ਤੋੜ ਗਏ।
    ਅਲਵਿਦਾ-2021
Last Updated : Dec 31, 2021, 11:41 AM IST

ABOUT THE AUTHOR

...view details