ਪੰਜਾਬ

punjab

ETV Bharat / city

ਚੰਡੀਗੜ੍ਹ ’ਚ PG ਜਾ ਰਹੀਆਂ ਲੜਕੀਆਂ ਨਾਲ ਬਦਮਾਸ਼ਾਂ ਵੱਲੋਂ ਛੇੜਛਾੜ, ਘਟਨਾ ਸੀਸੀਟੀਵੀ ’ਚ ਕੈਦ - ਲੜਕੀਆਂ ਨਾਲ ਛੇੜਛਾੜ ਦਾ ਵੀਡੀਓ ਵਾਇਰਲ

ਚੰਡੀਗੜ੍ਹ ’ਚ ਲੜਕੀਆਂ ਨਾਲ ਛੇੜਛਾੜ (GIRLS MOLESTED) ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ-23 'ਚ ਪੀ.ਜੀ. ਜਾ ਰਹੀਆਂ ਕਾਰ ਸਵਾਰ ਲੜਕੀਆਂ ਨਾਲ ਛੇੜਛਾੜ ਕੀਤੀ ਗਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਦੋਸਤ ਨੂੰ ਪੀਜੀ ਛੱਡਣ ਜਾ ਰਹੀ ਲੜਕੀ ਨਾਲ ਛੇੜਛਾੜ
ਦੋਸਤ ਨੂੰ ਪੀਜੀ ਛੱਡਣ ਜਾ ਰਹੀ ਲੜਕੀ ਨਾਲ ਛੇੜਛਾੜ

By

Published : Dec 6, 2021, 9:24 AM IST

ਚੰਡੀਗੜ੍ਹ:ਚੰਡੀਗੜ੍ਹ 'ਚ ਆਪਣੀ ਦੋਸਤ ਨੂੰ ਪੀ.ਜੀ. ਛੱਡਣ ਜਾ ਰਹੀ ਲੜਕੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਸੈਕਟਰ-23 ਮਾਰਕਿਟ ਰੋਡ 'ਤੇ 2 ਦਸੰਬਰ ਨੂੰ ਸਵੇਰੇ 3.30 ਵਜੇ ਕਾਰ 'ਚ ਸਵਾਰ ਨੌਜਵਾਨਾਂ ਨੇ ਵਰਨਾ ਸਵਾਰ ਲੜਕੀ ਨਾਲ ਛੇੜਛਾੜ ਕੀਤੀ ਗਈ। ਵਿਰੋਧ ਕਰਨ 'ਤੇ ਨੌਜਵਾਨ ਨੇ ਲੜਕੀਆਂ ਦਾ ਪਿੱਛਾ ਕੀਤਾ ਅਤੇ ਜ਼ਬਰਦਸਤੀ ਕਾਰ ਅੱਗੇ ਲਗਾ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ। ਮੁਲਜ਼ਮਾਂ ਨੇ ਜ਼ਬਰਦਸਤੀ ਕਾਰ ਦੀ ਖਿੜਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਜਦੋਂ ਖਿੜਕੀ ਨਾ ਖੁੱਲ੍ਹੀ ਤਾਂ ਸ਼ੀਸ਼ਾ ਤੋੜ ਕੇ ਚਾਬੀ ਕੱਢਣ ਦੀ ਵੀ ਕੋਸ਼ਿਸ਼ ਕੀਤੀ।

ਇਸ ਦੌਰਾਨ ਦੋਸ਼ੀਆਂ ਨੇ ਲੜਕੀਆਂ ਦੀ ਕਾਰ 'ਤੇ ਪਥਰਾਅ ਵੀ ਕੀਤਾ। ਕਿਸੇ ਤਰ੍ਹਾਂ ਪੀੜਤਾ ਅਤੇ ਉਸ ਦੀਆਂ ਦੋਸਤਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤਾ ਨੇ ਘਟਨਾ ਦੀ ਸ਼ਿਕਾਇਤ ਸੈਕਟਰ-22 ਚੌਕੀ ਦੀ ਪੁਲਿਸ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਲੜਕੀ ਨੇ ਦੱਸਿਆ ਕਿ ਉਹ ਮੁਹਾਲੀ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦੀ ਹੈ।

ਦੋਸਤ ਨੂੰ ਪੀਜੀ ਛੱਡਣ ਜਾ ਰਹੀ ਲੜਕੀ ਨਾਲ ਛੇੜਛਾੜ

2 ਦਸੰਬਰ ਨੂੰ ਤੜਕੇ 3.30 ਵਜੇ ਉਹ ਸੈਕਟਰ-23 ਸਥਿਤ ਪੀ.ਜੀ. ਵਿੱਚ ਆਪਣੀ ਦੋਸਤ ਨੂੰ ਛੱਡਣ ਜਾ ਰਹੀ ਸੀ। ਪੀੜਤਾ ਆਪਣੀ ਦੋਸਤ ਨੂੰ ਛੱਡਣ ਲਈ ਦੋ ਹੋਰ ਸਹੇਲੀਆਂ ਨਾਲ ਆਪਣੀ ਕਾਰ ਵਿੱਚ ਪੀ.ਜੀ. ਜਾ ਰਹੀ ਸੀ। ਗੱਡੀ ਨੂੰ ਪੀੜਤ ਦਾ ਹੀ ਦੋਸਤ ਚਲਾ ਰਿਹਾ ਸੀ। ਪੀੜਤਾ ਆਪਣੀ ਸਹੇਲੀ ਨਾਲ ਕਾਰ ਦੀ ਪਿਛਲੀ ਸੀਟ 'ਤੇ ਬੈਠੀ ਸੀ। ਇੱਕ ਦੋਸਤ ਕਾਰ ਚਲਾ ਰਿਹਾ ਸੀ ਅਤੇ ਦੂਸਰਾ ਦੋਸਤ ਉਸਦੇ ਕੋਲ ਬੈਠਾ ਸੀ।

ਇਸ ਦੌਰਾਨ ਇੱਕ ਹੋਰ ਕਾਰ ਵਿੱਚ ਸਵਾਰ ਚਾਰ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕੀਤਾ ਅਤੇ ਪੀੜਤਾ ਨਾਲ ਛੇੜਛਾੜ ਕੀਤੀ ਅਤੇ ਭੱਦੀਆਂ ਟਿੱਪਣੀਆਂ ਕੀਤੀਆਂ। ਜਦੋਂ ਉਨ੍ਹਾਂ ਨੇ ਅਣਦੇਖੀ ਕੀਤੀ ਤਾਂ ਨੌਜਵਾਨਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਾਰ ਰੋਕਣ ਲਈ ਕਿਹਾ। ਜਦੋਂ ਉਨ੍ਹਾਂ ਗੱਡੀ ਨਾ ਰੋਕੀ ਤਾਂ ਮੁਲਜ਼ਮਾਂ ਨੇ ਸੈਕਟਰ-23 ਮਾਰਕਿਟ ਰੋਡ ’ਤੇ ਪੀੜਤਾ ਦੀ ਕਾਰ ਅੱਗੇ ਜ਼ਬਰਦਸਤੀ ਗੱਡੀ ਰੋਕ ਦਿੱਤੀ। ਚਾਰ ਨੌਜਵਾਨਾਂ ਨੇ ਕਾਰ ਤੋਂ ਹੇਠਾਂ ਉੱਤਰ ਕੇ ਜ਼ਬਰਦਸਤੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਸ਼ੀਸ਼ੇ 'ਤੇ ਮੁੱਕੇ ਮਾਰਦੇ ਰਹੇ।

ਪੀੜਤਾ ਅਤੇ ਉਸ ਦੇ ਦੋਸਤਾਂ ਨੇ ਘਬਰਾ ਕੇ ਕਾਰ ਨੂੰ ਅੰਦਰੋਂ ਬੰਦ ਕਰ ਲਿਆ। ਮੁਲਜ਼ਮ ਨੌਜਵਾਨਾਂ ਨੇ ਕਾਰ ਦੀਆਂ ਚਾਬੀਆਂ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਆਉਣ ਲਈ ਕਿਹਾ। ਜਦੋਂ ਗੱਡੀ ਚਲਾ ਰਹੇ ਪੀੜਤ ਦੇ ਦੋਸਤ ਨੇ ਕਾਰ ਨੂੰ ਪਿੱਛੇ ਖਿੱਚ ਲਿਆ ਤਾਂ ਇੱਕ ਮੁੰਡੇ ਨੇ ਕਾਰ ਦੀ ਖਿੜਕੀ ਤੋੜ ਦਿੱਤੀ। ਮੁਲਜ਼ਮਾਂ ਵਿੱਚੋਂ ਇੱਕ ਨੇ ਗੱਡੀ ’ਤੇ ਪਥਰਾਅ ਵੀ ਕੀਤਾ। ਕਿਸੇ ਤਰ੍ਹਾਂ ਪੀੜਤਾ ਅਤੇ ਉਸ ਦੇ ਸਾਥੀਆਂ ਨੇ ਆਪਣੀ ਜਾਨ ਬਚਾਈ ਅਤੇ ਪੁਲਿਸ ਕੋਲ ਪਹੁੰਚ ਗਏ। ਇਸ ਦੇ ਨਾਲ ਹੀ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।

ਪੀੜਤਾ ਅਤੇ ਉਸਦੇ ਦੋਸਤ ਮੁਲਜ਼ਮਾਂ ਗੱਡੀ ਦਾ ਨੰਬਰ ਨੋਟ ਨਹੀਂ ਕਰ ਸਕੇ। ਪੁਲਿਸ ਨੇ ਜਦੋਂ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਸਾਰੀ ਘਟਨਾ ਕੈਦ ਹੋ ਗਈ। ਪੁਲਿਸ ਕਾਰ ਵਿੱਚ ਸਵਾਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ। ਸੈਕਟਰ-22 ਚੌਕੀ ਦੇ ਇੰਚਾਰਜ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੀਸੀਟੀਵੀ ਦੇ ਆਧਾਰ ’ਤੇ ਆਈ-20 ਕਾਰ ਵਿੱਚ ਸਵਾਰ ਨੌਜਵਾਨਾਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ:ਅਗਵਾ ਕਰਕੇ 18 ਸਾਲਾਂ ਨੌਜਵਾਨ ਦਾ ਕਤਲ

ABOUT THE AUTHOR

...view details