ਚੰਡੀਗੜ੍ਹ: ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਜਿੱਥੇ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਉਹ ਜੇਕਰ ਉਨ੍ਹਾਂ ਦੇ ਖਿਲਾਫ ਚੋਣ ਲੜਣਾ ਚਾਹੁੰਦੇ ਹਨ ਤਾਂ ਪਟਿਆਲਾ ਤੋਂ ਲੜ ਕੇ ਦੇਖ ਲੈਣ ਤਾਂ ਉੱਥੇ ਉਨ੍ਹਾਂ ਦਾ ਹਾਲ ਜਨਰਲ ਜੇਜੇ ਸਿੰਘ ਵਰਗਾ ਹੋਵੇਗਾ। ਜਿਵੇਂ ਜਨਰਲ ਜੇਜੇ ਸਿੰਘ ਦੀ ਜਮਾਨਤ ਜਬਤ ਹੋਈ ਸੀ ਉਸੇ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਦੀ ਵੀ ਹੋਵੇਗੀ। ਤਾਂ ਕੈਪਟਨ ਅਮਰਿੰਦਰ ਸਿੰਘ ’ਤੇ ਪਲਟਵਾਰ ਕਰਦੇ ਹੋਏ ਜਨਰਲ ਜੇਜੇ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਤੁਸੀ ਬਾਦਲ ਦੇ ਨਾਲ ਘਿਓ ਖਿਚੜੀ ਹੋ ਅਤੇ 2017 ਦੇ ਵਿਧਾਨਸਭਾ ਚੋਣ ਚ ਬਾਦਲ ਪਰਿਵਾਰ ਨੇ ਸਾਜਿਸ਼ ਤਹਿਤ ਤੁਹਾਡੀ ਮਦਦ ਕੀਤੀ ਜਿਸਦਾ ਕਰਜ ਕੈਪਟਨ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਕੋਈ ਕਾਰਵਾਈ ਨਾ ਕਰਕੇ ਚੁੱਕਾ ਰਹੇ ਹਨ।
ਜਨਰਲ ਜੇਜੇ ਸਿੰਘ ਨੇ ਇਹ ਵੀ ਲਿਖਿਆ ਹੈ ਕਿ ਸਾਲ 2017 ਦੇ ਵਿਧਾਨਸਭਾ ਚੋਣ ਚ ਪਟਿਆਲਾ ਅਤੇ ਲੰਬੀ ਸੀਟ ’ਤੇ ਮੈਚ ਫਿਕਸ ਸੀ ਸਮਾਂ ਬਦਲਦਾ ਰਹਿੰਦਾ ਹੈ ਅਤੇ ਜੇਜੇ ਨੇ ਮੁੱਖਮੰਤਰੀ ਨੂੰ ਇਹ ਵੀ ਕਿਹਾ ਕਿ ਤੁਸੀਂ ਵੀ ਸਮੇਂ ਨੂੰ ਭੁਲੋਂ, ਤੁਸੀਂ ਵੀ ਪਟਿਆਲਾ ਤੋਂ ਜਮਾਨਤ ਜਬਤ ਕਰਵਾਈ ਹੈ ਤਾਂ ਹੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜਿਆ ਸੀ ਜਿਸ ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉੱਥੇ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਰਨੈਲ ਸਿੰਘ ਲੰਬੀ ਸੀਟ ਲਈ ਚੋਣ ਲੜੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਹੀ ਡਰ ਸੀ ਕਿ ਵੋਟ ਜਰਨੈਲ ਸਿੰਘ ਨੂੰ ਨਾ ਪੈ ਜਾਣ। ਇਸੇ ਕਾਰਨ ਕੈਪਟਨ ਅਮਰਿੰਦਰ ਸਿੰਘ ਵੀ ਮੈਦਾਨ ਚ ਉਤਰੇ ਸੀ ਇਨ੍ਹਾਂ ਹੀ ਨਹੀਂ ਜੇਜੇ ਸਿੰਘ ਨੇ ਇੱਥੇ ਤੱਕ ਟਵੀਟ ਚ ਲਿਖਿਆ ਕਿ ਉਹ ਇੱਕ ਮਾਮੂਲੀ ਚੋਣ ਨੂੰ ਹਾਰੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਆਪਣਾ ਜ਼ਮੀਰ ਹਾਰ ਚੁੱਕੇ ਹਨ।