ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੀਆ ਖੇਡਾਂ ਵਿਚ ਗਤਕੇ ਦੀ ਖੇਡ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਸੂਬਾ ਸਰਕਾਰ ਦਾ ਪ੍ਰਾਇਮਰੀ ਸਕੂਲ ਦੀਆ ਖੇਡਾਂ ਵਿਚ ਗਤਕਾ ਸ਼ਾਮਿਲ ਕਰਨ ਦਾ ਸ਼ਲਾਘਾਯੋਗ ਕਦਮ - 550ਵਾਂ ਪ੍ਰਕਾਸ਼ ਪੁਰਬ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦੀਆ ਖੇਡਾਂ ਵਿਚ ਗਤਕੇ ਦੀ ਖੇਡ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਸ ਬਾਰੇ ਗਤਕਾ ਅਕੈਡਮੀ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਪੁਰਬ ਨੂੰ ਸਮਰਪਿਤ ਸਰਕਾਰ ਦੇ ਇਸ ਫ਼ੈਸਲੇ ਦਾ ਉਨ੍ਹਾਂ ਨੇ ਸਵਾਗਤ ਕੀਤਾ। ਜਗਦੀਸ਼ ਸਿੰਘ ਖਾਲਸਾ ਨੇ ਕਿਹਾ ਸਿੱਖਿਆ ਵਿਭਾਗ ਦਾ ਧੰਨਬਾਦ ਕਰਦਿਆਂ ਕਿਹਾ ਕਿ ਗਤਕਾ ਖਿਡਾਰੀਆਂ ਲਈ ਗੁਰਪੁਰਬ ਮੌਕੇ ਅਜਿਹਾ ਫੈਸਲਾ ਇਕ ਅਨਮੋਲ ਤੋਹਫੇ ਦੇ ਬਰਾਬਰ ਹੈ।
ਗਤਕਾ ਖੇਡ ਸਾਡੇ ਗੁਰੂ ਸਾਹਿਬਾਨ ਵੱਲੋਂ ਵਰਸਾਈ ਖੇਡ ਹੈ, ਜਿਸਨੂੰ ਸਿਰਫ਼ ਅਖਾੜਿਆਂ ਵਿਚ ਹੀ ਖੇਡਿਆ ਜਾਂਦਾ ਸੀ, ਪਰ ਹੁਣ ਸਕੂਲ ਵਿਚ ਬੱਚੇ ਬਚਪਨ ਤੌ ਇਸ ਖੇਡ ਨਾਲ ਜੁੜ ਸਕਣਗੇ ਤੇ ਨਸ਼ਿਆਂ ਤੋਂ ਦੂਰ ਰਹਿਕੇ ਇਕ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਵਿਚ ਆਤਮ ਰੱਖਿਆ ਦੀ ਭਾਵਨਾ ਵੀ ਵਧੇਗੀ ਤੇ ਗਤਕਾ ਖੇਡ ਦਾ ਅਧਾਰ ਹੋਰ ਮਜਬੂਤ ਹੋਏਗਾ।