ਪੰਜਾਬ

punjab

ETV Bharat / city

ਕੈਨੇਡਾ ਚ ਗੈਂਗਵਾਰ: ਇੱਕ ਗੈਂਗਸਟਰ ਸਣੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ - ਗੈਂਗਵਾਰ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਕੈਨੇਡਾ ਚ ਹੋਈ ਗੈਂਗਵਾਰ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਦੋ ਪੰਜਾਬੀ ਨੌਜਵਾਨਾਂ ਚ ਇੱਕ ਗੈਂਗਸਟਰ ਮਨਿੰਦਰ ਧਾਲੀਵਾਲ ਵੀ ਸ਼ਾਮਲ ਸੀ ਜੋ ਕਿ ਬ੍ਰਦਰਸ ਕੀਪਰਜ਼ ਗੈਂਗ ਨਾਲ ਜੁੜਿਆ ਹੋਇਆ ਸੀ।

ਗੈਂਗਸਟਰ ਸਣੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਗੈਂਗਸਟਰ ਸਣੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ

By

Published : Jul 26, 2022, 1:04 PM IST

ਚੰਡੀਗੜ੍ਹ:ਮਿੰਨੀ ਪੰਜਾਬ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਕੈਨੇਡਾ ਵਿਖੇ ਗੈਂਗਵਾਰ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਵਾਰ ਦੇ ਦੌਰਾਨ ਦੋ ਪੰਜਾਬੀ ਮਾਰੇ ਗਏ, ਜਿਨ੍ਹਾਂ ’ਚ ਇੱਕ ਗੈਂਗਸਟਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਗੈਂਗਵਾਰ ਕੈਨੇਡਾ ਦੇ ਵਿਲੇਜ ਚ ਹੋਈ ਸੀ। ਫਿਲਹਾਲ ਪੁਲਿਸ ਨੇ ਸ਼ੂਟਰ ਨੂੰ ਕਾਬੂ ਕਰ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਗੈਂਗਵਾਰ ਚ ਮਾਰਿਆ ਗਿਆ ਗੈਂਗਸਟਰ ਮਨਿੰਦਰ ਧਾਲੀਵਾਲ ਬ੍ਰਦਰਸ ਕੀਪਰਜ਼ ਗੈਂਗ ਨਾਲ ਜੁੜਿਆ ਹੋਇਆ ਸੀ। ਮਨਿੰਦਰ ਧਾਲੀਵਾਲ ਆਪਣੇ ਦੋਸਤ ਸਤਿੰਦਰ ਗਿੱਲ ਦੇ ਨਾਲ ਇੱਕ ਹੋਟਲ ਚ ਮੌਜੂਦ ਸੀ। ਇਸ ਦੌਰਾਨ ਇਹ ਵਾਰਦਾਤ ਹੋਈ ਜਿਸ ਤੋਂ ਬਾਅਦ ਮਨਿੰਦਰ ਧਾਲੀਵਾਲ ਦੀ ਉਸੇ ਸਮੇਂ ਮੌਤ ਹੋ ਗਈ ਜਦਕਿ ਧਾਲੀਵਾਲ ਦੇ ਦੋਸਤ ਨੇ ਹਸਪਤਾਲ ਚ ਦਮ ਤੋੜ ਦਿੱਤਾ। ਦੱਸ ਦਈਏ ਕਿ ਮਨਿੰਦਰ ਧਾਲੀਵਾਲ ਦਾ ਦੋਸਤ ਸਤਿੰਦਰ ਗਿੱਲ ਗੈਂਗ ਚ ਸ਼ਾਮਲ ਨਹੀਂ ਸੀ।

ਉੱਥੇ ਹੀ ਦੂਜੇ ਪਾਸੇ ਗੈਂਗਵਾਰ ਤੋਂ ਬਾਅਦ ਉੱਥੇ ਦੀ ਜਾਂਚ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਯਕੀਨੀ ਬਣਾਇਆ ਹੈ ਕਿ ਇਸ ਗੈਂਗਵਾਰ ਨਾਲ ਕਿਸੇ ਵੀ ਸਥਾਨਕ ਵਾਸੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਹੁਣ ਵੀ ਉੱਥੇ ਦੀ ਜਨਤਾ ਨੂੰ ਕੋਈ ਨੁਕਸਾਨ ਨਹੀਂ ਹੈ। ਕਾਬਿਲੇਗੌਰ ਹੈ ਕਿ ਪਿਛਲੇ ਸਾਲ ਮਨਿੰਦਰ ਧਾਲੀਵਾਲ ਦੇ ਭਰਾ ਹਰਬ ਧਾਲੀਵਾਲ ਦੀ ਮੌਤ ਹੋ ਗਈ ਸੀ।

ਇਹ ਵੀ ਪੜੋ:ਵੱਡੀ ਖ਼ਬਰ: ਮੁਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਸ਼ਾਰਪਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ

ABOUT THE AUTHOR

...view details