- ਖਰੜ ਸੀਆਈਏ ਸਟਾਫ ਹੈੱਕੁਆਰਟਰ ਚ ਲਾਰੈਂਸ ਤੋਂ ਪੁੱਛਗਿੱਛ ਜਾਰੀ-ਸੂਤਰ
- ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦੇ ਰਿਹਾ ਲਾਰੈਂਸ- ਸੂਤਰ
- ਮੂਸੇਵਾਲਾ ਨਾਲ ਸਬੰਧਿਤ ਪੁੱਛੇ ਗਏ 15 ਸਵਾਲ- ਸੂਤਰ
- ਸਵੇਰੇ ਤੋਂ ਲੈਕੇ ਹੁਣ ਤੱਕ ਲਾਰੈਂਸ ਨਾਲ ਪੁੱਛਗਿੱਛ ਜਾਰੀ- ਸੂਤਰ
Live Update: ਖਰੜ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਜਾਰੀ- ਸੂਤਰ
14:52 June 15
ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦੇ ਰਿਹਾ ਲਾਰੈਂਸ- ਸੂਤਰ
11:52 June 15
ਲਾਰੈਂਸ ਨੇ ਹੀ ਸਲਮਾਨ ਖਾਨ ਨੂੰ ਦਿੱਤੀ ਸੀ ਧਮਕੀ- ਗ੍ਰਹਿ ਵਿਭਾਗ
- ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਕੀਤਾ ਖੁਲਾਸਾ
- ਪੈਸੇ ਦੀ ਵਸੂਲੀ ਲਈ ਸਲਮਾਨ ਨੂੰ ਧਮਕਾਇਆ
- ਲਾਰੈਂਸ ਨੇ ਹੀ ਸਲਮਾਨ ਖਾਨ ਨੂੰ ਦਿੱਤੀ ਸੀ ਧਮਕੀ
11:38 June 15
ਦੋ ਗੈਂਗਸਟਰਾਂ ਦੇ ਸਾਹਮਣੇ ਕੀਤੇ ਗਏ ਲਾਰੈਂਸ ਬਿਸ਼ਨੋਈ ਤੋਂ ਸਵਾਲ- ਸੂਤਰ
- ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ- ਸੂਤਰ
- ਦੋ ਗੈਂਗਸਟਰਾਂ ਦੇ ਸਾਹਮਣੇ ਕੀਤੇ ਗਏ ਸਵਾਲ- ਸੂਤਰ
- ਆਹਮੋ ਸਾਹਮਣੇ ਬਿਠਾ ਕੇ ਕੀਤੀ ਗਈ ਪੁੱਛਗਿੱਛ- ਸੂਤਰ
11:35 June 15
ਗੋਲਡੀ ਬਰਾੜ ਦੇ ਦੋ ਕਰੀਬੀਆਂ ਨੂੰ ਲੈ ਕੇ ਜਾ ਰਹੀ ਪੁਲਿਸ- ਸੂਤਰ
- ਗੋਲਡੀ ਬਰਾੜ ਦੇ ਦੋ ਕਰੀਬੀਆਂ ਨੂੰ ਲੈ ਕੇ ਜਾ ਰਹੀ ਪੁਲਿਸ- ਸੂਤਰ
- ਦੋਹਾਂ ਨੂੰ ਲਿਜਾ ਕੇ ਕੁਝ ਰਿਕਵਰੀ ਕਰ ਸਕਦੀ ਹੈ ਪੁਲਿਸ- ਸੂਤਰ
- ਦੋਹਾਂ ਨੂੰ ਅਲੱਗ ਅਲੱਗ ਲਿਜਾ ਰਹੀ ਪੁਲਿਸ- ਸੂਤਰ
- ਸੀਆਈਏ ਸਟਾਫ ’ਚ ਰੱਖਿਆ ਗਿਆ ਹੈ ਲਾਰੈਂਸ ਬਿਸ਼ਨੋਈ- ਸੂਤਰ
11:26 June 15
ਹੁਸ਼ਿਆਰਪੁਰ ਦੇ ਜਹਾਨ ਖੇਲਾਂ ’ਚ ਲਿਆਂਦਾ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ
- ਹੁਸ਼ਿਆਰਪੁਰ ਦੇ ਜਹਾਨ ਖੇਲਾਂ ’ਚ ਲਿਆਂਦਾ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ
- ਜਹਾਨ ਖੇਲਾ ’ਚ ਨਹੀਂ ਦਿਖ ਰਿਹਾ ਪੁਖਤਾ ਇੰਤਜਾਮ
10:41 June 15
ਸੀਆਈਏ ਸਟਾਫ ’ਚ ਰੱਖਿਆ ਗਿਆ ਹੈ ਲਾਰੈਂਸ ਬਿਸ਼ਨੋਈ- ਸੂਤਰ
- ਸੀਆਈਏ ਸਟਾਫ ’ਚ ਰੱਖਿਆ ਗਿਆ ਹੈ ਲਾਰੈਂਸ ਬਿਸ਼ਨੋਈ- ਸੂਤਰ
- ਮੀਡੀਆ ਦੂਰ ਕਰਨ ਲਈ ਕਈ ਗੱਡੀਆਂ ਭੇਜੀਆਂ ਗਈਆਂ- ਸੂਤਰ
- ਤਿੰਨ ਰੂਟਸ ’ਤੇ ਭੇਜੇ ਗਏ ਹਨ ਪੁਲਿਸ ਦੀ ਕਾਫਲੇ- ਸੂਤਰ
10:14 June 15
ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਰੇਂਸ ਬਿਸ਼ਨੋਈ ਕੀਤਾ ਜਾ ਰਿਹਾ ਹੈ ਸ਼ਿਫਟ
- ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਰੇਂਸ ਬਿਸ਼ਨੋਈ ਕੀਤਾ ਜਾ ਰਿਹਾ ਹੈ ਸ਼ਿਫਟ
- ਨਵੀਂ ਥਾਂ ’ਤੇ ਲੈ ਕੇ ਜਾ ਰਹੀ ਹੈ ਪੰਜਾਬ ਪੁਲਿਸ
- ਗੁਪਤ ਲਿਜਾਇਆ ਜਾ ਰਿਹਾ ਹੈ ਗੈਗਸਟਰ ਲਾਰੇਂਸ ਬਿਸ਼ਨੋਈ- ਸੂਤਰ
10:09 June 15
7 ਦਿਨਾਂ ਦੇ ਲਈ ਪੁਲਿਸ ਰਿਮਾਂਡ ’ਤੇ ਲਾਰੈਂਸ ਬਿਸ਼ਨੋਈ
ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਵੱਲੋ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਮਾਨਸਾ ਵਿਖੇ ਦੇਰ ਰਾਤ ਲਿਆਂਦਾ ਗਿਆ ਸੀ। ਜਿੱਥੇ ਪੰਜਾਬ ਪੁਲਿਸ ਵਲੋਂ ਸਵੇਰੇ ਤੜਕਸਾਰ 4 ਵਜੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਵਲੋਂ ਤੜਕਸਾਰ ਬਿਸ਼ਨੋਈ ਨੂੰ ਮਾਨਸਾ ਅਦਾਲਤ 'ਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਬਿਸ਼ਨੋਈ ਤੋਂ ਪੁੱਛਗਿੱਛ ਦੌਰਾਨ ਪੰਜਾਬ ਪੁਲਿਸ ਦੀਆਂ ਚਾਰ ਟੀਮਾਂ ਕਰੀਬ 350 ਸਵਾਲ ਪੁੱਛਣਗੀਆਂ। ਪੁਲਿਸ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੀ ਟੀਮ ਨੇ ਲਾਰੈਂਸ ਨੂੰ ਦਿੱਲੀ ਤੋਂ ਮਾਨਸਾ ਲਿਆਉਂਦੇ ਸਮੇਂ ਬੁਲੇਟ ਪਰੂਫ਼ ਗੱਡੀ ਵਿੱਚ ਸਵਾਲ-ਜਵਾਬ ਕੀਤੇ ਅਤੇ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਕਾਫਲਾ ਰਸਤੇ ਵਿੱਚ ਕਿਤੇ ਵੀ ਨਾ ਰੁਕੇ ਅਤੇ ਬਿਨਾਂ ਰੁਕੇ ਮਾਨਸਾ ਪਹੁੰਚ ਜਾਵੇ।
ਪੰਜ ਘੰਟੇ ਦੇ ਸਫ਼ਰ ਦੌਰਾਨ ਪੁਲਿਸ ਦੀਆਂ ਚਾਰ ਟੀਮਾਂ ਦੇ ਅਧਿਕਾਰੀਆਂ ਨੇ ਬਿਸ਼ਨੋਈ ਨੂੰ ਵਾਰ-ਵਾਰ ਸਵਾਲ ਪੁੱਛਿਆ ਕਿ ਉਸ ਨੇ ਮੂਸੇਵਾਲਾ ਨੂੰ ਕਿਉਂ ਮਾਰਿਆ? ਹਥਿਆਰ ਕਿਸਨੇ ਦਿੱਤੇ ਸਨ? ਪਰ ਵਿਸ਼ਨੋਈ ਨੇ ਅਜੇ ਤੱਕ ਪੁਲਿਸ ਦੇ ਸਾਹਮਣੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ।
ਲਾਰੈਂਸ ਲਈ ਪੰਜਾਬ ਪੁਲਿਸ ਪੁੱਛੇਗੀ ਇਹ ਸਵਾਲ:
- ਸਿੱਧੂ ਮੂਸੇਵਾਲਾ ਨਾਲ ਕੀ ਦੁਸ਼ਮਣੀ ਸੀ ?
- ਜੇਲ੍ਹ 'ਚ ਬੈਠ ਕੇ ਕਤਲ ਦੀ ਯੋਜਨਾ ਕਿਵੇਂ ਬਣਾਈ?
- ਮੂਸੇਵਾਲਾ ਦੇ ਕਤਲ 'ਚ ਕਿੰਨੇ ਸ਼ਾਰਪ ਸ਼ੂਟਰ ਸੀ?
- ਮੂਸੇਵਾਲਾ ਦੇ ਕਤਲ 'ਚ ਕੌਣ-ਕੌਣ ਸ਼ਾਮਲ ਹੈ?
- ਸ਼ਾਰਪ ਸ਼ੂਟਰਾਂ ਨੂੰ ਹਥਿਆਰ ਕਿੱਥੋਂ ਮੁਹੱਇਆ ਕਰਵਾਏ ਗਏ ਸਨ?
- AN-94 ਵਰਗਾ ਆਧੁਨਿਕ ਹਥਿਆਰ ਕਿੱਥੋਂ ਆਇਆ? ਹੁਣ ਇਹ ਹਥਿਆਰ ਕਿੱਥੇ ਹੈ?
- ਜੇਲ੍ਹ 'ਚ ਰਹਿੰਦੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਕਿਵੇਂ ਸੰਪਰਕ ਹੁੰਦਾ ਹੈ?
ਇਹ ਵੀ ਪੜੋ:ਪੰਜਾਬ ਪੁਲਿਸ ਦੇ ਸ਼ਿਕੰਜ਼ੇ ’ਚ ਲਾਰੈਂਸ ਬਿਸ਼ਨੋਈ, ਸੱਤ ਦਿਨ ਦਾ ਮਿਲਿਆ ਰਿਮਾਂਡ