ਚੰਡੀਗੜ੍ਹ:ਗੈਂਗਸਟਰ ਜੈਪਾਲ ਭੁੱਲਰ ਦੇ ਮ੍ਰਿਤਕ ਸਰੀਰ ਦਾ ਮੁੜ ਤੋਂ ਪੋਸਟਮਾਰਟਮ ਕੀਤਾ ਗਿਆ, ਜਿਸ ਚ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਪੋਸਟਮਾਰਟਮ ਰਿਪੋਰਟ ਮੁਤਾਬਿਕ ਗੈਂਗਸਟਰ ਜੈਪਾਲ ਭੁੱਲਰ ਦੀ ਮੌਤ ਗੋਲੀਆ ਲੱਗਣ ਨਾਲ ਹੋਈ ਹੈ। ਪੋਸਟਮਾਰਟਮ ਦੇ ਦੌਰਾਨ ਡਾਕਟਰ ਨੇ ਜੈਪਾਲ ਦੇ ਸਰੀਰ ਚੋਂ ਤਿੰਨ ਗੋਲੀਆਂ ਵੀ ਕੱਢੀਆਂ। ਖੁੰਖਾਰ ਗੈਂਗਸਟਰ ਜੈਪਾਲ ਭੁੱਲਰ ਦੀ ਪੋਸਟਮਾਰਟਮ ਰਿਪੋਰਟ ਚ ਇਹ ਸਾਫ ਹੋਇਆ ਹੈ ਕਿ ਜੈਪਾਲ ’ਤੇ ਤਸ਼ੱਦਦ ਨਹੀਂ ਕੀਤਾ ਗਿਆ ਸੀ।
ਕਾਬਿਲੇਗੌਰ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅਪੀਲ ਕੀਤੀ ਸੀ ਕਿ ਜੈਪਾਲ ਦਾ ਪੋਸਟਮਾਰਟਮ ਇੱਕ ਫਿਰ ਕੀਤਾ ਜਾਣਾ ਚਾਹੀਦਾ ਹੈ, ਹਾਈਕੋਟਰ ਦੇ ਨਿਰਦੇਸ਼ਾ ਤੋਂ ਬਾਅਦ ਪੀਜੀਆਈ ਚ ਮੈਡੀਕਲ ਬੋਰਡ ਨੇ ਜੈਪਾਲ ਭੁੱਲਰ ਦਾ ਪੋਸਟਮਾਰਟਮ ਕੀਤਾ। ਦੱਸ ਦਈਏ ਕਿ ਪਰਿਵਾਰ ਨੂੰ ਸ਼ੱਕ ਸੀ ਕਿ ਜੈਪਾਲ ਭੁੱਲਰ ਤੇ ਤਸ਼ੱਦਦ ਢਾਏ ਗਏ ਸੀ ਜਿਸ ਤੋਂ ਬਾਅਦ ਉਸਨੂੰ ਗੋਲੀਆਂ ਨਾਲ ਮਾਰਿਆ ਗਿਆ ਸੀ।