ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਗ੍ਰਿਫ਼ਤਾਰ - ਰੋਪੜ ਪੁਲਿਸ
60 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫ਼ਾਸ। ਰੋਪੜ ਪੁਲਿਸ ਨੇ ਬਰਾਮਦ ਕੀਤੇ 50 ਤੋਂ ਵੱਧ ਮੋਬਾਈਲ ਫ਼ੋਨ ਤੇ 6 ਮੋਟਰ ਸਾਈਕਲ। ਗ੍ਰਿਫਤਾਰ ਗਿਰੋਹ ਦੀ ਜਾਂਚ ਆਰੰਭ।
![ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਗ੍ਰਿਫ਼ਤਾਰ](https://etvbharatimages.akamaized.net/etvbharat/images/768-512-2497117-thumbnail-3x2-arrest1.jpg)
ਚੰਡੀਗੜ੍ਹ: ਰੋਪੜ ਪੁਲਿਸ ਨੇ ਸੂਬੇ ਵਿੱਚ 60 ਤੋਂ ਵੱਧ ਚੋਰੀ ਦੇ ਵੱਧ ਮਾਮਲਿਆਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ ਕੀਤਾ ਹੈ। ਇਸ ਗਿਰੋਹ ਦਾ ਪਟਿਆਲਾ, ਖੰਨਾ, ਫ਼ਤਿਹਗੜ੍ਹ ਸਾਹਿਬ, ਮੋਹਾਲੀ, ਰੋਪੜ ਤੇ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਵਿੱਚ ਹੋਈਆਂ ਚੋਰੀਆਂ ਨਾਲ ਸਬੰਧ ਦੱਸਿਆ ਗਿਆ ਹੈ।
ਦਰਅਸਲ, ਗਿਰੋਹ ਦੇ ਸਾਰੇ ਮੈਂਬਰ ਪਟਿਆਲਾ ਸ਼ਹਿਰ ਦੇ ਜੰਮਪਲ ਹਨ ਤੇ ਦਸਵੀਂ ਤੋਂ ਵੀ ਘੱਟ ਪੜ੍ਹੇ ਲਿਖੇ ਹਨ ਤੇ ਪਿਛਲੇ ਤਿੰਨ ਸਾਲਾਂ ਤੋਂ ਜ਼ਿਲ੍ਹਿਆਂ 'ਚ ਹੋਈਆਂ ਵਾਰਦਾਤਾਂ ਵਿੱਚ ਸਰਗਰਮ ਦੱਸੇ ਜਾ ਰਹੇ ਹਨ। ਪੁਲਿਸ ਨੇ ਦੋਸ਼ੀਆਂ ਕੋਲੋਂ 50 ਤੋਂ ਵੱਧ ਮੋਬਾਇਲ ਫ਼ੋਨ ਅਤੇ 6 ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਵਲੋਂ ਪੰਜ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ।
ਇਸ ਸਬੰਧੀ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਦੇਰ ਰਾਤ ਨੂੰ ਹੀ ਲੋਕਾਂ ਨੂੰ ਲੁੱਟਦੇ ਹਨ ਕਿਉਂਕਿ ਰਾਤ ਵੇਲੇ ਘੱਟ ਟ੍ਰੈਫ਼ਿਕ ਹੋਣ ਕਰਕੇ ਆਸਾਨੀ ਨਾਲ ਬਚਕੇ ਨਿਕਲਿਆ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਗਿਰੋਹ ਵਾਰਦਾਤ ਦੌਰਾਨ ਆਪਣੇ ਕੋਲ ਮੋਬਾਈਲ ਨਹੀਂ ਰਖਦਾ ਸੀ ਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਜਾਂਦਾ ਸੀ।