ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਲਈ 20 ਫਰਵਰੀ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਵਿਚਾਲੇ ਪੰਜਾਬ ਦੀ ਸੱਤਾ ਹਾਸਿਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਰ ਲਗਾਈ ਜਾ ਰਹੀ ਹੈ। ਇਸੇ ਤਹਿਤ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ, ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ।
ਇਸ ਮੌਕੇ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ ਉਮੀਦਵਾਰ ਸੇਵਾਮੁਕਤ ਆਈਏਐਸ ਜਗਮੋਹਨ ਰਾਜੂ ਵੀ ਮੌਜੂਦ ਸਨ। ਮਹੰਤ ਜਗਬੀਰ ਦਾਸ ਸਿੰਘ ਨੇ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮੋਦੀ ਜੀ ਦੇ ਕੰਮਾਂ ਦੀ ਬਦੌਲਤ ਬਿਨਾਂ ਸ਼ਰਤ ਸਮਰਥਨ ਦੇਣ ਜਾ ਰਿਹਾ ਹਾਂ। ਡਾ.ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਜਦੋਂ ਆਈ.ਏ.ਐਸ.ਬਣਿਆ ਗਿਆ ਸੀ ਤਾਂ ਉਹ ਸਭ ਤੋਂ ਖੁਸ਼ੀ ਦਾ ਦਿਨ ਸੀ ਅਤੇ ਉਸ ਤੋਂ ਵੱਡੀ ਖ਼ੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਮੈਂ 37 ਸਾਲ ਕੇਂਦਰ ਸਰਕਾਰ, ਲੰਡਨ ਤੇ ਤਾਮਿਲਨਾਡੂ ਦੀ ਸੇਵਾ ਕੀਤੀ। ਮੈਂ ਹਮੇਸ਼ਾ ਸੋਚਦਾ ਰਹਿੰਦਾ ਸੀ ਕਿ ਇੰਨਾ ਦੂਰ ਕਿਉਂ ਜਾਣਾ ਪਿਆ। ਇਸ ਦੌਰਾਨ ਹੁਕਮ ਆਇਆ ਕਿ ਪੰਜਾਬ ਦੀ ਸੇਵਾ ਕਰਨ ਲਈ ਜਾਣਾ ਪਵੇਗਾ।
1985 ਵਿੱਚ ਜਦੋ ਪਰਕੈਪੀਟਾ ਆਮਦਨ ਵਿੱਚ ਪੰਜਾਬ ਦਾ ਪਹਿਲਾ ਸਥਾਨ ਸੀ, ਪਰ ਜਦੋਂ ਵਾਪਿਸ ਆਇਆ ਤਾਂ ਤਾਮਿਲਨਾਡੂ ਪਹਿਲੇ ਨੰਬਰ ਤੇ ਸੀ। 2021 ਵਿੱਚ ਅੱਜ ਹਾਲਾਤ ਇਹ ਹਨ ਕਿ ਪੰਜਾਬ ਕਰਜ਼ੇ ਵਿੱਚ ਡੁੱਬਿਆ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਟਿਆਲਾ ਪੈੱਗ ਕਹਿੰਦੇ ਸੀ, ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਹਨ ਕਿ ਡਰੱਗੀ ਸਰਦਾਰ ਆ ਗਏ ਹਨ। ਤਾਮਿਲਨਾਡੂ ਵਿਚ ਆਰਥਿਕ ਮੁੱਦਿਆਂ 'ਤੇ ਚੋਣਾਂ ਲੜੀਆਂ ਜਾਂਦੀਆਂ ਹਨ। ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ ਇਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੈ, ਕਿਹਾ ਪੁਰਾਣਾ ਗਠਜੋੜ ਸਾਡੇ ਲਈ ਭਾਰੀ ਪਿਆ ਸੀ। ਪੁਰੀ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਸਿੱਖਾਂ ਨੂੰ ਉਭਰਨ ਦਿੱਤਾ ਹੈ ਅਤੇ ਨਾ ਹੀ ਹਿੰਦੂਆਂ ਨੂੰ ਉਭਰਨ ਦਿੱਤਾ ਹੈ।
ਅੰਮ੍ਰਿਤਸਰ ਪੂਰਬੀ ਸੀਟ ਲਈ ਡਾ. ਰਾਜੂ ਨੇ ਕਿਹਾ ਕਿ ਅੱਜ ਦਾ ਵੋਟਰ ਇਹ ਨਹੀਂ ਦੇਖਦਾ ਕਿ ਕੌਣ ਬਜ਼ੁਰਗ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਂ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ। ਮੈਂ ਬਿਕਰਮ ਮਜੀਠੀਆ ਨੂੰ ਚੋਣ ਨਾ ਲੜਨ ਦੀ ਅਪੀਲ ਕਰਾਂਗਾ, ਇਸ ਨਾਲ ਅੰਮ੍ਰਿਤਸਰ ਦੀ ਬਦਨਾਮੀ ਹੋਵੇਗੀ। ਕਿਉਂਕਿ ਲੋਕ ਸੋਚਣਗੇ ਕਿ ਕੋਈ ਅਜਿਹਾ ਵਿਧਾਇਕ ਹੈ ਜੋ ਐਨਡੀਪੀਐਸ ਕੇਸ ਵਿੱਚ ਵੀ ਜ਼ਮਾਨਤ ’ਤੇ ਹੈ।