ਪੰਜਾਬ

punjab

ETV Bharat / city

ਮੁੱਖ ਮੰਤਰੀ ਨੇ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ - Amin Chand Sony Armed Forces Preparatory Institute

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਜਵਾੜਾ ਵਿਖੇ ਬਣਨ ਵਾਲੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ। 27 ਕਰੋੜ ਰੁਪਏ ਦੀ ਲਾਗਤ ਨਾਲ 12.75 ਏਕੜ 'ਚ ਬਣਨ ਵਾਲੇ ਇਸ ਮਾਣਮੱਤੇ ਪ੍ਰਾਜੈਕਟ ਦਾ ਨਿਰਮਾਣ ਸਾਲ 2021 ਦੇ ਅਖੀਰ ਤੱਕ ਮੁਕੰਮਲ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ
ਮੁੱਖ ਮੰਤਰੀ ਨੇ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ

By

Published : Feb 3, 2021, 9:46 PM IST

Updated : Feb 3, 2021, 10:03 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਜਵਾੜਾ ਵਿਖੇ ਬਣਨ ਵਾਲੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਸੂਬੇ ਦੇ ਹੋਰ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਵੱਡੇ ਮੌਕੇ ਹਾਸਲ ਹੋਣਗੇ। 27 ਕਰੋੜ ਰੁਪਏ ਦੀ ਲਾਗਤ ਨਾਲ 12.75 ਏਕੜ 'ਚ ਬਣਨ ਵਾਲੇ ਇਸ ਮਾਣਮੱਤੇ ਪ੍ਰਾਜੈਕਟ ਦਾ ਨਿਰਮਾਣ ਕਾਰਜ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਨੂੰ ਸਾਲ 2021 ਦੇ ਅਖੀਰ ਤੱਕ ਮੁਕੰਮਲ ਕੀਤਾ ਜਾਵੇਗਾ।

ਇਸ ਸੰਸਥਾ ਵਿੱਚ ਸਾਲਾਨਾ 270 ਉਮੀਦਵਾਰ ਸਿਖਲਾਈ ਹਾਸਲ ਕਰਿਆ ਕਰਨਗੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟਿਚਊਟ ਸਾਡੇ ਨੌਜਵਾਨ ਲੜਕੇ-ਲੜਕੀਆਂ ਦੇ ਫੌਜ ਵਿੱਚ ਜਾਣ ਦੇ ਸੁਪਨਾ ਨੂੰ ਸਾਕਾਰ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ, ਜਦੋਂ ਸਾਡੀਆਂ ਮਹਿਲਾ ਪਾਇਲਟ ਅਫਸਰ ਰਾਫੇਲ ਅਤੇ ਹੈਲੀਕਾਪਟਰ ਉਡਾ ਰਹੀਆਂ ਹਨ ਅਤੇ ਰੱਖਿਆ ਸੈਨਾਵਾਂ ਦੇ ਹਰੇਕ ਖੇਤਰ ਵਿੱਚ ਸਰਗਰਮੀ ਨਾਲ ਸ਼ਾਮਲ ਹਨ ਤਾਂ ਉਹ ਦਿਨ ਵੀ ਛੇਤੀ ਆਵੇਗਾ, ਜਦੋਂ ਭਾਰਤ ਵਿੱਚ ਸਾਡੀਆਂ ਲੜਕੀਆਂ ਵੀ ਬਾਕੀ ਮੁਲਕਾਂ ਦੀਆਂ ਦੂਜੀਆਂ ਲੜਕੀਆਂ ਵਾਂਗ ਹਥਿਆਰਬੰਦ ਸੈਨਾ ਦਾ ਹਿੱਸਾ ਹੋਣਗੀਆਂ।

ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਬਹਾਦਰ ਅਮੀ ਚੰਦ ਸੋਨੀ ਐਜੂਕੇਸ਼ਨ ਟਰੱਸਟ ਤੇ ਸੁਸਾਇਟੀ ਦੇ ਮੁਖੀ ਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦਾ ਮੁਫ਼ਤ ਜ਼ਮੀਨ ਦੀ ਪੇਸ਼ਕਸ਼ ਲਈ ਧੰਨਵਾਦ ਵੀ ਕੀਤਾ। ਅੰਬਿਕਾ ਸੋਨੀ ਨੇ ਵੀ ਆਪਣੀ ਤਰਫੋਂ ਇਸ ਸੰਸਥਾ ਨੂੰ ਸਥਾਪਤ ਕਰਨ ਵਿੱਚ ਸਹਿਯੋਗ ਅਤੇ ਮਦਦ ਦੇਣ ਲਈ ਸਰਕਾਰ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਇਕ ਅਪ੍ਰੈਲ, 2017 ਤੋਂ 31 ਦਸੰਬਰ, 2020 ਤੱਕ ਇਸ ਅਕੈਡਮੀ ਵਿੱਚ ਸਿਖਲਾਈ ਹਾਸਲ ਕਰ ਚੁੱਕੇ 144 ਕੈਡਿਟਾਂ ਵਿੱਚੋਂ 97 ਕੈਡਿਟ ਐਨ.ਡੀ.ਏ. ਵਿੱਚ ਸ਼ਾਮਲ ਹੋਏ ਅਤੇ 65 ਨੂੰ ਅਫਸਰ ਵਜੋਂ ਕਮਿਸ਼ਨ ਮਿਲਿਆ।

ਇਸ ਸੰਸਥਾ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਸਿਖਲਾਈ ਕਰ ਚੁੱਕੇ ਕੁੱਲ 384 ਕੈਡਿਟਾਂ ਵਿੱਚੋਂ 156 ਕੈਡਿਟ ਐਨ.ਡੀ.ਏ. ਵਿੱਚ ਸ਼ਾਮਲ ਹੋਏ ਜਦਕਿ 69 ਅਫਸਰਾਂ ਵਜੋਂ ਕਮਿਸ਼ਨ ਹੋਏ। ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਰਚੂਅਲ ਤੌਰ ਉਤੇ ਸ਼ਾਮਲ ਹੋਏ। ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਦੇ ਸਕੱਤਰ ਰਾਹੁਲ ਤਿਵਾੜੀ ਨੇ ਮੁੱਖ ਮੰਤਰੀ ਨੂੰ ਕਰਵਾਏ ਜਾਣ ਵਾਲੇ ਕੋਰਸਾਂ ਦੀ ਜਾਣਕਾਰੀ ਦਿੱਤੀ।

Last Updated : Feb 3, 2021, 10:03 PM IST

ABOUT THE AUTHOR

...view details