ਚੰਡੀਗੜ੍ਹ: ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਐੱਨ ਆਰ ਆਈਜ਼ ਵੱਲੋਂ ਫੰਡ ਭੇਜੇ ਜਾ ਰਹੇ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਬੈਂਕਾਂ ਰਾਹੀਂ ਕਿਸਾਨ ਆਗੂਆਂ ਨੂੰ ਨੋਟਿਸ ਭੇਜ ਵਿਦੇਸ਼ੀ ਰੈਗੂਲੇਸ਼ਨ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦਾ ਵਿਰੋਧ ਕਰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ ਪਿਆਰੇ ਲਾਲ ਗਰਗ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਵੱਖ ਵੱਖ ਤਰੀਕਿਆਂ ਨਾਲ ਹੱਥਕੰਡੇ ਅਪਣਾ ਰਹੀ ਹੈ। ਆੜ੍ਹਤੀਆਂ 'ਤੇ ਜਿਥੇ ਇਨਕਮ ਟੈਕਸ ਦੀ ਰੇਡ ਮਰਵਾਈ ਜਾ ਰਹੀ ਹੈ ਤਾਂ ਉਥੇ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਫੰਡ ਬੰਦ ਕਰਾਉਣ ਲਈ ਪਿੰਡਾਂ ਦੇ ਬੈਂਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਨੇ, ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਭਾਜਪਾ ਸਰਕਾਰ ਕਿਸਾਨੀ ਸੰਘਰਸ਼ ਤੋਂ ਡਰ ਚੁੱਕੀ ਹੈ।
ਕਿਸਾਨਾਂ ਨੂੰ ਫੌਰਨ ਐਕਸਚੇਂਜ ਮਨੀ ਰਾਹੀਂ ਆ ਰਹੇ ਪੈਸੇ ਨਾ ਕਿ ਹਵਾਲੇ ਰਾਹੀਂ: ਡਾ ਗਰਗ - ਬਾਬਾ ਫਰੀਦ ਯੂਨੀਵਰਸਿਟੀ
ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ ਪਿਆਰਾ ਲਾਲ ਗਰਗ ਨੇ ਪ੍ਰੈਸ ਕਾਨਫਰੰਸ ਕਰ ਕਿਸਾਨੀ ਸੰਘਰਸ਼ 'ਚ ਵਿਦੇਸ਼ਾਂ ਤੋਂ ਆ ਰਹੇ ਫੰਡ ਨੂੰ ਜਾਇਜ਼ ਦੱਸਦਿਆਂ ਕਿਹਾ ਹੈ ਕਿ ਇਹ ਪੈਸਾ ਫੋਰਨ ਐਕਸਚੇਂਜ ਮਨੀ ਰਾਹੀਂ ਬੈਂਕਾਂ ਵਿੱਚ ਆ ਰਿਹਾ ਹੈ ਨਾ ਕਿ ਗ਼ਲਤ ਤਰੀਕੇ ਜਾਂ ਹਵਾਲੇ ਨਾਲ।
ਕਿਸਾਨਾਂ ਨੂੰ ਫੌਰਨ ਐਕਸਚੇਂਜ ਮਨੀ ਰਾਹੀਂ ਆ ਰਹੇ ਪੈਸੇ ਨਾ ਕਿ ਹਵਾਲੇ ਰਾਹੀਂ: ਡਾ ਗਰਗ
ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ ਪਿਆਰਾ ਲਾਲ ਗਰਗ ਡਾਕਟਰ ਪਿਆਰੇ ਲਾਲ ਗਰਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਇਕ ਲੋਕਤਾਂਤਰਿਕ ਮੁਲਕ ਦੇ ਵਿਚ ਰਹਿ ਰਹੇ ਹਨ। ਕਿਸਾਨਾਂ ਨੂੰ ਸਜ਼ਾ ਦੇਣ ਲਈ ਸਰਕਾਰ ਨੂੰ ਜਦੋਂ ਕੋਈ ਰਾਹ ਨਹੀਂ ਲੱਭਿਆ ਤਾਂ ਵਿਦੇਸ਼ਾਂ ਤੋਂ ਆਉਣ ਵਾਲੇ ਫੰਡ ਦਾ ਬਹਾਨਾ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਇਹ ਪੈਸਾ ਫੋਰਨ ਐਕਸਚੇਂਜ ਮਨੀ ਰਾਹੀਂ ਬੈਂਕਾਂ ਵਿੱਚ ਆ ਰਿਹਾ ਹੈ ਨਾ ਕਿ ਗ਼ਲਤ ਤਰੀਕੇ ਜਾਂ ਹਵਾਲੇ ਨਾਲ ਸਰਕਾਰ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਸ਼ੋਭਾ ਨਹੀਂ ਦਿੰਦੀਆਂ।