ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਲਹਿਰ ਹੁਣ ਤੋਂ ਹੀ ਗਰਮਾ ਚੁੱਕੀ ਹੈ, ਹਰ ਪਾਰਟੀਆਂ ਰਾਜਨੀਤੀ 'ਚ ਆਪਣੇ ਜੋਹਰ ਦੀ ਤਿਆਰੀ ਕਰ ਚੁੱਕਿਆ ਹਨ, ਪਿਛਲੇ ਹਫ਼ਤੇ ਸੂਬੇ ਵਿੱਚ ਬਣੀ ਨਵੀਂ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵਿੱਚ ਕਈ ਸਾਬਕਾ ਸੀਨੀਅਰ ਪੁਲਿਸ ਅਤੇ ਆਰਮੀ ਅਫਸਰ, ਜੱਜ, ਅਧਿਆਪਕ, ਇੰਜਨੀਅਰ, ਅਤੇ ਵੱਖ ਵੱਖ ਸਮਾਜ ਸੇਵੀ ਚੰਡੀਗੜ੍ਹ ਪ੍ਰੈੱਸ ਕਲੱਬ ਸਥਿੱਤ ਪਾਰਟੀ ਵਿੱਚ ਸ਼ਾਮਿਲ ਹੋਏ।
ਸਾਬਕਾ ਅਫ਼ਸਰਾਂ ਨੇ ਰੱਖਿਆ ਸਿਆਸਤ 'ਚ ਪੈਰ - ਸਾਬਕਾ ਸੀਨੀਅਰ ਪੁਲਿਸ ਅਤੇ ਆਰਮੀ ਅਫਸਰ,
ਸੂਬੇ ਵਿੱਚ ਬਣੀ ਨਵੀਂ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਵਿੱਚ ਕਈ ਸਾਬਕਾ ਸੀਨੀਅਰ ਪੁਲਿਸ ਅਤੇ ਆਰਮੀ ਅਫ਼ਸਰ, ਜੱਜ, ਅਧਿਆਪਕ, ਇੰਜਨੀਅਰ, ਅਤੇ ਵੱਖ ਵੱਖ ਸਮਾਜ ਸੇਵੀ ਚੰਡੀਗੜ੍ਹ ਪ੍ਰੈੱਸ ਕਲੱਬ ਸਥਿੱਤ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਦੌਰਾਨ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਸਾਬਕਾ ਆਈਏਐਸ ਐਸ.ਆਰ ਲੱਧੜ ਨੇ ਕਿਹਾ, ਕਿ ਸਿਆਸਤ ਵਿੱਚੋਂ ਬਦਲਾਅ ਲਿਆਉਣ ਲਈ ਤਮਾਮ ਅਫ਼ਸਰਾਂ ਇੰਜੀਨੀਅਰਾਂ ਜੱਜਾਂ ਡਾਕਟਰਾਂ ਵੱਲੋਂ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਜਾਂ ਰਹੀ ਹੈ, ਤਾਂ ਜੋ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਂ ਸਕੇ। ਕਿਉਂਕਿ ਮੌਜੂਦਾ ਸਰਕਾਰ ਤੋਂ ਲੋਕ ਬਹੁਤ ਦੁੱਖੀ ਹਨ, ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸੀਸਵਾਂ ਫਾਰਮ ਹਾਊਸ ਤੋਂ ਆਪਣੀ ਸਰਕਾਰ ਚਲਾ ਰਹੇ ਹਨ। ਲੇਕਿਨ ਸਮਾਜ ਵਿੱਚ ਬਦਲਾਅ ਲਿਆਉਣ ਲਈ ਬੇਦਾਗ ਅਤੇ ਚੰਗੇ ਲੋਕਾਂ ਨੂੰ ਅੱਗੇ ਲਿਆਉਣਾ ਜ਼ਰੂਰੀ ਹੈ, ਅਤੇ ਉਨ੍ਹਾਂ ਦੀ ਪਾਰਟੀ ਅਜਿਹੇ ਲੋਕਾਂ ਨੂੰ ਮੈਦਾਨ ਵਿੱਚ ਉਤਾਰੇਗੀ।
ਇਸ ਦੌਰਾਨ ਪੰਜਾਬ ਦੇ ਮੂਲ ਨਿਵਾਸੀ ਪਰ ਮਹਾਰਾਸ਼ਟਰ ਵਿੱਚ ਏ.ਡੀ.ਜੀ.ਪੀ ਰਹਿ ਚੁੱਕੇ ਸੁਰਿੰਦਰ ਸਿੰਘ ਨੇ ਦੱਸਿਆ, ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹੁਣ ਕੋਈ ਇੱਛਾ ਨਹੀਂ ਹੈ, ਲੇਕਿਨ ਚੰਗੇ ਸਮਾਜ ਦੇ ਬਦਲਾਅ ਲਈ ਹੀ ਉਹ ਸਿਆਸਤ ਵਿੱਚ ਆਏ ਹਨ, ਅਤੇ ਆਮ ਜਨਤਾ ਨੂੰ ਦੋ ਤਰੀਕਿਆਂ ਨਾਲ ਜਾਗਰੂਕ ਕੀਤਾ ਜਾਂ ਸਕਦਾ ਹੈ। ਇੱਕ ਸਮਾਜ ਸੇਵਾ ਅਤੇ ਦੂਜਾ ਸਿਆਸਤ, ਪਰ ਉਹ ਸਮਾਜ ਸੇਵਾ ਦੇ ਨਾਲ ਨਾਲ ਸਿਆਸਤ ਕਰਨਗੇ। ਕਿਉਂਕਿ ਲੋਕਾਂ ਨੂੰ ਇੱਕ ਚੰਗੇ ਪ੍ਰਸ਼ਾਸਨ ਅਤੇ ਚੰਗੇ ਡਿਸੀਜ਼ਨ ਮੇਕਰ ਦੀ ਜ਼ਰੂਰਤ ਹੈ, ਤਾਂਹੀਓਂ ਸਮਾਜ ਨੂੰ ਬਦਲਿਆ ਜਾਂ ਸਕਦਾ ਹੈ, ਇਸੇ ਕਾਰਨ ਉਹ ਸਿਆਸਤ ਵਿੱਚ ਆਏ ਹਨ।
ਇਹ ਵੀ ਪੜ੍ਹੋ:-Punjab Congress Clash:ਕੀ ਕੈਪਟਨ ਅਮਰਿੰਦਰ ਸਿੰਘ ਸਿਆਸਤ 'ਚ ਹੋ ਚੁੱਕੇ ਨੇ ਕਮਜ਼ੋਰ ?