ਪੰਜਾਬ

punjab

ETV Bharat / city

ਬਲਾਤਕਾਰ ਮਾਮਲੇ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ’ਚ ਬੈਂਸ, ਹੁਣ ਇਹ ਹੈ ਮਾਮਲਾ - ਨਿਆਇਕ ਹਿਰਾਸਤ ਚ ਬੈਂਸ

ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਸਿਮਰਜੀਤ ਸਿੰਘ ਬੈਂਸ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ। ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਵੇਰਕਾ ਮਿਲਕ ਪਲਾਂਟ ਚ ਜਬਰਦਸਤੀ ਵੜਨ ਅਤੇ ਅਧਿਕਾਰੀਆਂ ਨੂੰ ਧਮਕਾਉਣ ਹੈ।

ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਵਧੀਆਂ
ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਵਧੀਆਂ

By

Published : Jul 19, 2022, 11:50 AM IST

Updated : Jul 19, 2022, 12:53 PM IST

ਚੰਡੀਗੜ੍ਹ: ਲੋਕ ਇਨਸਾਫ ਪਾਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਦੱਸ ਦਈਏ ਕਿ ਬੈਂਸ ਨੂੰ ਇੱਕ ਹੋਰ ਮਾਮਲੇ ’ਚ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਮੁੜ ਤੋਂ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੈਂਸ ਨੂੰ 14 ਦਿਨ ਦੇ ਲਈ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ।

ਨਿਆਇਕ ਹਿਰਾਸਤ ਚ ਬੈਂਸ: ਦੱਸ ਦਈਏ ਕਿ ਵੇਰਕਾ ਮਿਲਕ ਪਲਾਂਟ ਅੰਦਰ ਜਬਰਨ ਵੜ ਕੇ ਅਧਿਕਾਰੀਆਂ ਨੂੰ ਧਮਕਾਉਣ ਦੇ ਮਾਮਲੇ ਵਿਚ ਬੈਂਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ, ਉੱਥੇ ਹੀ ਇਕ ਕਈ ਸਾਲ ਪਹਿਲਾਂ ਫਾਸਟ ਵੇ ਕੇਬਲ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਵੀ ਜੁਡੀਸ਼ੀਅਲ ਰਿਮਾਂਡ ਤੇ ਬੈਂਸ ਨੂੰ ਭੇਜ ਦਿੱਤਾ ਗਿਆ ਹੈ।

ਬਲਾਤਕਾਰ ਮਾਮਲੇ ਚ ਵੀ 14 ਦਿਨ ਦੇ ਲਈ ਨਿਆਇਕ ਹਿਰਾਸਤ ਚ ਬੈਂਸ:ਬਲਾਤਕਾਰ ਮਾਮਲੇ ਚ ਬੈਂਸ ਪਹਿਲਾਂ ਹੀ 14 ਦਿਨ ਦੀ ਨਿਆਇਕ ਹਿਰਾਸਤ ਵਿਚ ਹੈ। ਹੁਣ 307 ਦਾ ਮਾਮਲਾ ਤੇ 2 ਹੋਰ ਪਰਚੇ ਰਹਿ ਗਏ ਨੇ ਜਿਸ ਨੂੰ ਲੈਕੇ ਪੁਲਿਸ ਜਾਂਚ ਕਰ ਰਹੀ ਹੈ।

ਬਲਾਤਕਾਰ ਮਾਮਲੇ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ’ਚ ਬੈਂਸ

ਬੈਂਸ ਦੇ ਖਾਤਿਆ ਲਈ ਦਿੱਤੀ ਜਾਵੇਗੀ ਐਪਲੀਕੇਸ਼ਨ: ਇਸ ਦੌਰਾਨ ਸਿਮਰਜੀਤ ਬੈਂਸ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਵਲੋਂ ਬੈਂਸ ਦੇ ਜੋ ਖਾਤੇ ਅਦਾਲਤ ਦੇ ਹੁਕਮਾਂ ’ਤੇ ਸੀਲ ਕੀਤੇ ਗਏ ਸਨ ਹੁਣ ਉਨ੍ਹਾਂ ਨੂੰ ਮੁੜ ਖੋਲ੍ਹਣ ਲਈ ਉਹ ਅਦਾਲਤ ਚ ਐਪਲੀਕੇਸ਼ਨ ਲਾਉਣਗੇ ਕਿਉਂਕਿ ਜਦੋਂ ਮੁਲਜ਼ਮ ਆਤਮ ਸਮਰਪਣ ਕਰ ਦਿੰਦਾ ਹੈ ਤਾਂ ਉਸ ਦੇ ਖਾਤੇ ਸੀਲ ਨਹੀਂ ਕੀਤੇ ਜਾਂਦੇ।

ਸਿਮਰਜੀਤ ਬੈਂਸ ਨੂੰ ਬਲਾਤਕਾਰ ਮਾਮਲੇ ਚ ਪਹਿਲਾਂ ਹੀ ਜੁਡੀਸ਼ੀਆਲ ਰਿਮਾਂਡ ਤੇ ਭੇਜ ਦਿੱਤਾ ਗਿਆ ਸੀ ਪਰ ਪੁਲਿਸ ਸਟੇਸ਼ਨ ਸਰਾਭਾ ਨਗਰ ਚ ਦਰਜ ਵੇਰਕਾ ਮਿਲਕ ਪਲਾਂਟ ਮਾਮਲੇ ਚ ਬੈਂਸ ਦਾ ਪੁਲਿਸ ਨੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਜਿਸ ਵਿਚ ਮੁੜ ਸੁਣਵਾਈ ਹੋਈ ਤੇ ਬੈਂਸ ਨੂੰ ਜੁਡੀਸ਼ੀਆਲ ਤੇ ਭੇਜ ਦਿੱਤਾ ਗਿਆ ਹੈ।

ਇਹ ਵੀ ਪੜੋ:MSP ’ਤੇ ਕੇਂਦਰ ਨੇ ਬਣਾਈ ਕਮੇਟੀ, ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ, ਕਿਹਾ- 'ਪੰਜਾਬ ਨਾਲ ਕੀਤਾ ਗਿਆ ਵਿਤਕਰਾ'

Last Updated : Jul 19, 2022, 12:53 PM IST

ABOUT THE AUTHOR

...view details